ਚੰਡੀਗੜ੍ਹ- ਪ੍ਰਯੋਗਸ਼ਾਲਾ ਵੱਲੋਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾ ਦੇ ਗਲਤ ਨਤੀਜੇ ਕੱਢਣ ਦਾ ਮੁੱਦਾ ਬਣਿਆ ਗੰਭੀਰ।
ਕਈ ਦੇਸ਼ਾਂ ‘ਚ ਲੋਕਾਂ ਵਿੱਚ ਬਿਮਾਰੀ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਉਹ ਛੇ ਵਾਰ ਟੈਸਟ ਕਰਵਾ ਚੁੱਕੇ ਸਨ। ਜਿਸ ‘ਚ ਉਨ੍ਹਾਂ ਨੂੰ ਵਾਇਰਸ ਮੁਕਤ ਦੱਸਿਆ ਗਿਆ ਹੈ।
ਇਸ ਦੌਰਾਨ ਚੀਨ ਦੇ ਹੁਬੇਈ ਪ੍ਰਾਂਤ ਦੀ ਸਰਕਾਰ ਨੇ ਅੰਤਿਮ ਪੁਸ਼ਟੀ ਲਈ ਟੈਸਟਾਂ ਦੀ ਵਰਤੋਂ ਕਰਨ ਦੀ ਬਜਾਏ, ਬਿਮਾਰੀ ਦੇ ਲੱਛਣ ਦਰਸਾਉਣ ਵਾਲੇ ਲੋਕਾਂ ਦੀ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਸਦੇ ਨਤੀਜੇ ਵਿੱਚ ਇੱਕ ਦਿਨ ‘ਚ ਹੀ ਲਗਭਗ 15,000 ਨਵੇਂ ਕੇਸ ਸਾਹਮਣੇ ਆਏ। ਜੋ ਕਿ ਇਸ ਮਹਾਂਮਾਰੀ ‘ਚ ਸਾਰੇ ਮਾਮਲਿਆਂ ਦਾ ਵੱਡਾ ਹਿੱਸਾ ਹਨ।
ਕੋਰੋਨਾਵਾਇਰਸ ਦੇ ਟੈਸਟ ਕੀ ਹਨ ਤੇ ਇਨ੍ਹਾਂ ਵਿੱਚ ਕੀ ਗੜਬੜੀ ਆਈ ਹੈ?
ਸਭ ਤੋਂ ਪਹਿਲਾਂ ਵਾਇਰਸ ਦੇ ਜੈਨੇਟਿਕ ਕੋਡ ਵੇਖ ਕੇ ਕੰਮ ਕੀਤਾ ਜਾਂਦਾ ਹੈ। ਫਿਰ ਲੈਬੋਰਟਰੀ ਵਿੱਚ ਮਰੀਜ਼ ਦੇ ਇੱਕ ਨਮੂਨੇ ਵਿੱਚੋਂ ਜੈਨੇਟਿਕ ਕੋਡ ਨੂੰ ਕੱਢਿਆ ਜਾਂਦਾ ਹੈ ਤੇ ਵਾਰ-ਵਾਰ ਕਾਪੀ ਕੀਤਾ ਜਾਂਦਾ ਹੈ। ਜਿਸ ਨਾਲ ਛੋਟੀ ਮਾਤਰਾ ਵਿੱਚ ਮੌਜੂਦ ਨਮੂਨੇ ਵੱਡੇ ਕਰਨ ਤੇ ਖੋਜੇ ਜਾਂਦੇ ਹਨ। ਇਹ ਟੈਸਟ ‘ ਆਰਟੀ-ਪੀਸੀਆਰ ’ ਹੈ ਜੋ ਕਿ ਐਚਆਈਵੀ ਤੇ ਇਨਫਲੂਐਨਜ਼ਾ ਵਰਗੇ ਵਾਇਰਸ ਦੀ ਜਾਂਚ ਲਈ ਵਰਤੇ ਜਾਂਦੇ ਹਨ।

ਲੰਡਨ ਦੇ ਕਿੰਗਜ਼ ਕਾਲਜ ਦੇ ਡਾ. ਨਥਲੀ ਮੈਕਡਰਮੋਟ ਦੇ ਮੁਤਾਬਿਕ ਇਹ ਟੈਸਟ ਆਮ ਤੌਰ ਤੇ ਬਹੁਤ ਸਹੀ ਹੁੰਦੇ ਹਨ। ਇਨ੍ਹਾਂ ਵਿੱਚ ਗਲਤੀ ਦੀ ਦਰ ਘੱਟ ਜਾਂਦੀ ਹੈ। ਰੇਡਿਓਲੌਜੀ ਜਰਨਲ ‘ਚ ਹੋਏ ਇੱਕ ਅਧਿਐਨ ਰਾਹੀਂ ਦਿਖਾਇਆ ਕਿ 167 ਮਰੀਜ਼ਾਂ ‘ਚੋਂ ਪੰਜ ਟੈਸਟ ਨੈਗੇਟਿਵ ਰਹੇ ਪਰ ਫੇਫੜਿਆਂ ਦੇ ਸਕੈਨ ਅਨੁਸਾਰ ਉਹ ਲੋਕ ਬਿਮਾਰ ਸਨ।
ਇਸ ਨਾਲ ਜੁੜੇ ਕਈ ਹੋਰ ਮਾਮਲੇ ਵੀ ਸਾਹਮਣੇ ਆਏ। ਜਿਸ ਵਿੱਚ ਸਭ ਤੋਂ ਪਹਿਲਾ ਡਾ. ਲੀ ਵੇਨਲਿੰਗ ਨਾਮ ਸ਼ਾਮਿਲ ਹੈ। ਜੋ ਕਿ ਖੁੱਦ ਇਸ ਵਾਇਰਸ ਦਾ ਸ਼ਿਕਾਰ ਹੋਏ ਤੇ ਉਨ੍ਹਾਂ ਦੱਸਿਆ ਕਿ ਟੈਸਟਾਂ ਦੌਰਾਨ ਉਹ ਕਈ ਵਾਰ ਵਾਇਰਸ ਮੁਕਤ ਪਾਏ ਗਏ। ਅੱਜ ਉਨ੍ਹਾਂ ਨੂੰ ਚੀਨ ਦਾ ਹੀਰੋ ਮੰਨਿਆ ਜਾ ਰਿਹਾ ਹੈ।

ਚੀਨੀ ਪੱਤਰਕਾਰਾਂ ਨੇ ਵੀ ਮਾਮਲਿਆਂ ਦਾ ਖੁਲਾਸਾ ਕੀਤਾ ਤੇ ਜਿੱਥੇ ਸੱਤਵੇਂ ਟੈਸਟ ਤੋਂ ਪਹਿਲਾਂ ਛੇ ਵਾਰ ਲੋਕਾਂ ਨੂੰ ਬਿਮਾਰੀ ਮੁਕਤ ਦੱਸਿਆ ਗਿਆ। ਠੀਕ ਇਸੇ ਤਰ੍ਹਾਂ ਦੇ ਮੁੱਦੇ ਸਿੰਗਾਪੁਰ ਤੇ ਥਾਈਲੈਂਡ ਸਮੇਤ ਹੋਰ ਪ੍ਰਭਾਵਿਤ ਦੇਸ਼ਾਂ ਵਿੱਚ ਸਾਹਮਣੇ ਆਏ। ਇੱਕ ਸੰਭਾਵਨਾ ਇਹ ਵੀ ਹੈ ਕਿ ਟੈਸਟ ਸਹੀ ਹੁੰਦੇ ਹਨ ਤੇ ਟੈਸਟ ਕਰਨ ਵੇਲੇ ਮਰੀਜ਼ਾਂ ‘ਚ ਕੋਰੋਨਾਵਾਇਰਸ ਨਹੀਂ ਹੁੰਦਾ।
ਚੀਨ ਵਿੱਚ ਵੈਸੇ ਹੀ ਇਹ ਮੌਸਮ ਖੰਘ, ਜ਼ੁਕਾਮ ‘ਤੇ ਫਲੂ ਦਾ ਚੱਲ ਰਿਹਾ। ਜਿਸ ਕਾਰਨ ਮਰੀਜ਼ ਇਸ ਨੂੰ ਕੋਰੋਨਾਵਾਇਰਸ ਸਮਝ ਰਹੇ ਹਨ। ਡਾ. ਮੈਕਡਰਮੋਟ ਦੇ ਮੁਤਾਬਿਕ “ ਕੋਰੋਨਾਵਾਇਰਸ ਦੇ ਮੁੱਖ ਲੱਛਣ ਸਾਹ ਲੈਣ ਵਾਲੀਆਂ ਬਿਮਾਰੀਆਂ ਨਾਲ ਮੇਲ ਖਾਂਦੇ ਹਨ। ਪਰ ਛੇ ਟੈਸਟਾਂ ਤੋਂ ਬਾਅਦ ਵਾਇਰਸ ਦਾ ਪਤਾ ਲੱਗਣ ਦਾ ਕੋਈ ਮਤਲਬ ਨਹੀਂ ਬਣਦਾ।

ਇੱਕ ਅਨੁਮਾਨ ਇਹ ਵੀ ਲਗਾਇਆ ਜਾ ਸਕਦਾ ਹੈ ਕਿ ਮਰੀਜ਼ਾਂ ਵਿੱਚ ਕੋਰੋਨਾਵਾਇਰਸ ਤਾਂ ਹੁੰਦਾ ਹੈ ਪਰ ਇਹ ਸ਼ੁਰੂਆਤੀ ਅਵਸਥਾ ‘ਚ ਹੀ ਹੁੰਦਾ ਹੈ ਜਿਸ ਤੇ ਉਸਦਾ ਪਤਾ ਨਹੀਂ ਲਗਾਇਆ ਜਾ ਸਕਦਾ। ਪਰ ਅਸੀਂ ਹਮੇਸ਼ਾ ਨੈਗੇਟਿਵ ਨਤੀਜਿਆਂ ਦੇ 72 ਘੰਟਿਆਂ ਬਾਅਦ ਹੀ ਵਾਇਰਸ ਦਾ ਮੁੜ ਪਤਾ ਲਗਾਉਂਦੇ ਹਾਂ। ਜਿਸ ਨਾਲ ਟੈਸਟ ਚੈੱਕ ਕਰਵਾਉਣ ਦੇ ਤਰੀਕੇ ਵੀ ਗੜਬੜ ਹੋ ਸਕਦੇ ਹਨ।ਪਰ ਜੇਕਰ ਨਮੂਨਿਆਂ ਨੂੰ ਸਹੀ ਢੰਗ ਨਾਲ ਸੰਭਾਲਿਆ ਨਾ ਜਾਵੇ, ਤਾਂ ਟੈਸਟ ਕੰਮ ਨਹੀਂ ਕਰਦੇ। ਇਹ ਫੇਫੜਿਆਂ ਦੀ ਡੂੰਘੀ ਬਿਮਾਰੀ ਹੈ, ਜੋ ਕਿ ਨੱਕ ਤੇ ਗਲੇ ਦੀ ਹੋਰ ਬਿਮਾਰੀਆਂ ਨਾਲੋਂ ਵੱਖਰੀ ਹੈ।
ਖੋਜਕਰਤਾਵਾਂ ਨੂੰ ਪਹਿਲਾਂ ਵਾਇਰਸ ਜਾਂਚ ਕਰਨ ਲਈ ਜੈਨੇਟਿਕ ਕੋਡ ਦਾ ਹਿੱਸਾ ਚੁਣਨਾ ਚਾਹੀਦਾ ਹੈ। ਜਿਸ ਲਈ ਨਵੇਂ ਕੋਰੋਨਾਵਾਇਰਸ ਲਈ ਆਰਟੀ-ਪੀਸੀਆਰਸੀ ਟੈਸਟ ਹੋਰ ਤਰ੍ਹਾਂ ਕੀਤੇ ਜਾਣ।ਜਿਸ ਕਾਰਨ ਇਹ ਪ੍ਰਾਈਮਰ ਤੌਰ ਤੇ ਜਾਣਿਆ ਜਾਂਦਾ ਹੈ ਤੇ ਵਾਇਰਸ ਵਿੱਚ ਮੇਲ ਖਾਂਦੇ ਕੋਡ ਨਾਲ ਜੁੜ ਜਾਂਦਾ ਹੈ ਤੇ ਵੱਡੀ ਮਾਤਰਾ ਵਿੱਚ ਵਧਣ ਲਈ ਸਹਾਇਕ ਸਿੱਧ ਹੁੰਦਾ ਹੈ। ਪਰ ਮਰੀਜ਼ ‘ਚ ਮੌਜੂਦਾ ਵਾਇਰਸ ਤੇ ਪ੍ਰਾਈਮਰ ਵਿੱਚਕਾਰ ਮਾੜਾ ਮੇਲ ਹੋਵੇ ਤਾਂ ਇੱਕ ਵੀ ਮਰੀਜ਼ ‘ਚ ਕੋਰੋਨਾਵਾਇਰਸ ਦੀ ਮੌਜੂਦਗੀ ਦਾ ਪਤਾ ਨਹੀਂ ਲੱਗੇਗਾ।
ਇਸ ਲਈ ਇਹ ਦੱਸਣਾ ਅਸੰਭਵ ਹੈ ਕਿ ਕੀ ਹੋ ਰਿਹਾ ਹੈ। ਇਸ ਕਰਕੇ ਦੂਜਿਆਂ ਦੇਸ਼ਾਂ ਲਈ ਵੀ ਇਹ ਚੀਜ਼ਾਂ ਅਸਪੱਸ਼ਟ ਹਨ।


 
																		 
																		 
																		 
																		 
																		