‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੈਨੇਡਾ ਵਿਚ ਨਵੰਬਰ ਮਹੀਨੇ ਦੌਰਾਨ 1 ਲੱਖ 54 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦਰ ਘਟ ਕੇ 6 ਫ਼ੀ ਸਦੀ ’ਤੇ ਆ ਗਈ। ਪਿਛਲੇ ਮਹੀਨੇ ਕੈਨੇਡਾ ਦੇ 1 ਕਰੋੜ 93 ਲੱਖ ਲੋਕਾਂ ਕੋਲ ਰੁਜ਼ਗਾਰ ਉਪਲਬਧ ਸੀ ਅਤੇ ਇਹ ਅੰਕੜਾ ਮਹਾਂਮਾਰੀ ਤੋਂ ਪਹਿਲਾਂ ਵਾਲੀ ਗਿਣਤੀ ਦੇ ਮੁਕਾਬਲੇ 1 ਲੱਖ 83 ਹਜ਼ਾਰ ਵੱਧ ਬਣਦਾ ਹੈ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਮਹਾਂਮਾਰੀ ਸ਼ੁਰੂ ਹੋਣ ਮਗਰੋਂ ਪਹਿਲੀ ਵਾਰ ਬੇਰੁਜ਼ਗਾਰੀ ਦਰ ਛੇ ਫ਼ੀ ਸਦੀ ’ਤੇ ਆਈ ਹੈ ਜੋ ਫ਼ਰਵਰੀ 2020 ਵਿਚ 5.7 ਫ਼ੀ ਸਦੀ ’ਤੇ ਦਰਜ ਕੀਤੀ ਗਈ ਪਰ ਮਈ ਵਿਚ 14 ਫ਼ੀ ਸਦੀ ਦੇ ਨੇੜੇ ਪਹੁੰਚ ਗਈ।
