The Khalas Tv Blog International ਕੈਨੇਡਾ ’ਚ ਬਣੇਗਾ ਕਨਵਰਜ਼ਨ ਥੈਰੇਪੀ ’ਤੇ ਪਾਬੰਦੀ ਵਾਲਾ ਕਾਨੂੰਨ
International

ਕੈਨੇਡਾ ’ਚ ਬਣੇਗਾ ਕਨਵਰਜ਼ਨ ਥੈਰੇਪੀ ’ਤੇ ਪਾਬੰਦੀ ਵਾਲਾ ਕਾਨੂੰਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡਾ ’ਚ ਮੈਡੀਕਲ ਸਹਾਇਤਾ ਨਾਲ ਲੰਗ ਤਬਦੀਲ ਕਰਾਉਣ ’ਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਬਣਨਾ ਲਗਭਗ ਤੈਅ ਹੋ ਗਿਆ ਹੈ, ਕਿਉਂਕਿ ਕੈਨੇਡੀਅਨ ਸੰਸਦ ਦੇ ਦੋਵਾਂ ਸਦਨਾਂ ਨੇ ਕਨਵਰਜ਼ਨ ਥੈਰੇਪੀ ’ਤੇ ਰੋਕ ਲਾਉਣ ਵਾਲੇ ਬਿਲ ਸੀ-4 ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੀ ਪ੍ਰਵਾਨਗੀ ਤੋਂ ਬਾਅਦ ਉਪਰਲੇ ਸਦਨ ‘ਸੈਨੇਟ’ ਨੇ ਵੀ ਇਸ ਬਿਲ ਨੂੰ ਪਾਸ ਕਰ ਦਿੱਤਾ ਹੈ। ਹੁਣ ਗਵਰਨਰ ਜਨਰਲ ਦੀ ਮੋਹਰ ਲੱਗਣ ਮਗਰੋਂ ਜਲਦ ਹੀ ਇਹ ਬਿਲ ਕਾਨੂੰਨ ਬਣ ਜਾਵੇਗਾ।

ਲਿਬਰਲ ਸਰਕਾਰ ਵੱਲੋਂ ਹਾਲ ਹੀ ਦੇ ਸਾਲਾਂ ਵਿੱਚ ਕਨਵਰਜ਼ਨ ਥੈਰੇਪੀ ’ਤੇ ਪਾਬੰਦੀ ਵਾਲੇ ਇਸ ਬਿਲ ਨੂੰ ਪਾਸ ਕਰਨ ਦੀਆਂ ਦੋ ਪਿਛਲੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਸਨ, ਪਰ ਹੁਣ ਸਿਰਫ਼ ਇੱਕ ਹਫ਼ਤੇ ਵਿੱਚ ਹੀ ਇਸ ਬਿਲ ਨੂੰ ਸੰਸਦ ਦੇ ਦੋਵਾਂ ਸਦਨਾਂ ਨੇ ਬਿਨਾਂ ਕਿਸੇ ਬਦਲਾਅ ਦੇ ਮਨਜ਼ੂਰੀ ਦੇ ਦਿੱਤੀ ਹੈ।ਸ਼ਾਹੀ ਮੋਹਰ ਲੱਗਣ ਮਗਰੋਂ ਇਹ ਬਿਲ ਜਲਦ ਹੀ ਕਾਨੂੰਨ ਬਣਨ ਜਾ ਰਿਹਾ ਹੈ।

Exit mobile version