International

ਕੈਨੇਡਾ ’ਚ ਏਅਰਪੋਰਟ ’ਤੇ ਖੜ੍ਹੇ ਜਹਾਜ਼ ’ਚ ਬੰਬ ਦੀ ਅਫਵਾਹ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੈਨੇਡਾ ’ਚ ਏਅਰਪੋਰਟ ’ਤੇ ਖੜ੍ਹੇ ਇੱਕ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਕਾਰਨ ਚਾਰੇ ਪਾਸੇ ਭਾਜੜਾਂ ਪੈ ਗਈਆਂ।
ਉਨਟਾਰੀਓ ਸੂਬੇ ਦੇ ਸ਼ਹਿਰ ਵਾਟਰਲੂ ਦੇ ਇੰਟਰਨੈਸ਼ਨਲ ਏਅਰਪੋਰਟ ’ਤੇ ਵਾਪਰੀ ਇਸ ਘਟਨਾ ਦੌਰਾਨ ਪੁਲਿਸ ਨੇ ਤੁਰੰਤ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।ਜਾਂਚ ਦੌਰਾਨ ‘ਵਾਟਰਲੂ ਇੰਟਰਨੈਸ਼ਨਲ ਏਅਰਪੋਰਟ’ ਨੂੰ ਆਰਜ਼ੀ ਤੌਰ ’ਤੇ ਬੰਦ ਰੱਖਿਆ ਗਿਆ।ਦਰਅਸਲ, ਇੱਕ ਯਾਤਰੀ ਨੇ ਏਅਰਪੋਰਟ ਸਟਾਫ਼ ਨੂੰ ਇਹ ਸੂਚਨਾ ਦਿੱਤੀ ਸੀ ਕਿ ਇੱਕ ਦੂਜੇ ਯਾਤਰੀ ਨੇ ਉਸ ਨੂੰ ਧਮਕੀ ਦਿੰਦਿਆਂ ਕਿਹਾ ਸੀ ਕਿ ਉਸ ਨੇ ਇੱਕ ਜਹਾਜ਼ ਵਿੱਚ ਬੰਬ ਫਿਟ ਕਰ ਦਿੱਤਾ ਹੈ।ਇਸ ’ਤੇ ਏਅਰਪੋਰਟ ਅਥਾਰਟੀ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਮੌਕੇ ’ਤੇ ਪੁੱਜੀ ਪੁਲਿਸ ਨੇ ਤੁਰੰਤ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸਾਰੇ ਯਾਤਰੀਆਂ ਨੂੰ ਬਾਹਰ ਉਤਾਰ ਕੇ ਜਹਾਜ਼ ਖਾਲੀ ਕਰਵਾ ਦਿੱਤਾ।