The Khalas Tv Blog India ਕੇਦਾਰਨਾਥ ਬਣੇਗਾ ਪਲਾਸਟਿਕ ਫ੍ਰੀ ਜ਼ੋਨ, ਮਿਲਣਗੀਆਂ ਤਾਂਬੇ ਦੀਆਂ ਬੋਤਲਾਂ
India

ਕੇਦਾਰਨਾਥ ਬਣੇਗਾ ਪਲਾਸਟਿਕ ਫ੍ਰੀ ਜ਼ੋਨ, ਮਿਲਣਗੀਆਂ ਤਾਂਬੇ ਦੀਆਂ ਬੋਤਲਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੇਦਾਰਪੁਰੀ ਨੂੰ ਪਲਾਸਟਿਕ ਫ੍ਰੀ ਜ਼ੋਨ ਬਣਾਇਆ ਜਾਵੇਗਾ। ਸਰਕਾਰ ਨੇ ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਲਾਸਟਿਕ ਕਚਰਾ ਪ੍ਰਬੰਧਨ ਬਾਰੇ ਠੋਸ ਕਦਮ ਚੁੱਕਣ ਤੋਂ ਇਲਾਵਾ ਕੇਦਾਰਪੁਰੀ ਨੂੰ ਪਲਾਸਟਿਕ ਦੀਆਂ ਬੋਤਲਾਂ ਤੋਂ ਨਿਜਾਤ ਦਿਵਾਉਣ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ ਤਾਂਬੇ ਦੀਆਂ ਬੋਤਲਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਦੇ ਡਿਜ਼ਾਈਨ ਤੇ ਲਾਗਤ ਦੇ ਸਿਲਸਿਲੇ ’ਚ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਬੋਤਲਾਂ ਦਾ ਨਿਰਮਾਣ ਅਲਮੋੜਾ ਤੇ ਬਾਗੇਸ਼ਵਰ ਦੇ ਤਾਮਰ ਸ਼ਿਲਪੀਆਂ ਕੋਲੋਂ ਕਰਵਾਇਆ ਜਾਵੇਗਾ।

Exit mobile version