India

ਕੇਂਦਰੀ ਮੰਤਰੀ ਸਿੰਧੀਆ ਨਵੇਂ ਪੰਗੇ ਵਿੱਚ ਫਸੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੇਂਦਰੀ ਮੰਤਰੀ ਜੋਤੀਰਾਓ ਸਿੰਧੀਆ ਦਾ ਲੰਘੇ ਕੱਲ੍ਹ ਕੁੱਝ ਦੇਰ ਲਈ ਇੰਸਟਾਗ੍ਰਾਮ ਖਾਤਾ ਹੈਕ ਹੋ ਗਿਆ। ਉਨ੍ਹਾਂ ਦੇ ਖਾਤੇ ਦੀ ਪ੍ਰੋਫਾਈਲ ਵਿੱਚ ਹੈਕਰ ਨੇ ਕੇਂਦਰੀ ਮੰਤਰੀ ਸਿੰਧੀਆ ਦੇ ਨਾਂਅ ਅਤੇ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਖਾਨੀ ਕੀਤੀ। ਹਾਲਾਂਕਿ ਇਸਦੀ ਜਾਣਕਾਰੀ ਜਿਵੇਂ ਹੀ ਆਈਟੀ ਸੈਲ ਨੂੰ ਲੱਗੀ, ਤਾਂ ਕੁੱਝ ਹੀ ਮਿੰਟਾ ਬਾਅਦ ਪ੍ਰੋਫਾਈਲ ਮੁੜ ਠੀਕ ਕਰ ਲਈ ਗਈ।

ਜਾਣਕਾਰੀ ਅਨੁਸਾਰ, ਹੈਕਰ ਨੇ ਕੇਂਦਰੀ ਮੰਤਰੀ ਜੋਤੀਰਾਓ ਸਿੰਧੀਆ ਦੀ ਇੰਸਟਾਗ੍ਰਾਮ ਖਾਤਾ ਹੈਕ ਕਰਕੇ ਉਨ੍ਹਾਂ ਦੇ ਨਾਂਅ ਦੀ ਥਾਂ ਸ੍ਰੇਆ ਅਰੋੜਾ ਲਿਖ ਦਿੱਤਾ।ਨਾਂਅ ਦੇ ਨਾਲ ਹੈਕਰ ਨੇ ਉਨ੍ਹਾਂ ਦੀ ਫੋਟੋ ਦੇ ਸਾਈਜ਼ ਅਤੇ ਸਟਾਈਲ ਨਾਲ ਵੀ ਛੇੜਖਾਨੀ ਕੀਤੀ। ਹਾਲਾਂਕਿ ਨਾਂਅ ਅਤੇ ਫੋਟੋ ਤੋਂ ਇਲਾਵਾ ਪ੍ਰੋਫਾਈਲ ਵਿੱਚ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਕੀਤੀ ਗਈ। ਸਿੰਧੀਆ ਦੀ ਪ੍ਰੋਫਾਈਲ ਨਾਲ ਛੇੜਖਾਨੀ ਦਾ ਸਭ ਤੋਂ ਪਹਿਲਾਂ ਪਤਾ ਉਨ੍ਹਾਂ ਦੇ ਸਮਰਥਕਾਂ ਨੂੰ ਲੱਗਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਕੇਂਦਰੀ ਮੰਤਰੀ ਦੇ ਆਈਟੀ ਦਫ਼ਤਰ ਨੂੰ ਦਿੱਤੀ। ਆਈਟੀ ਸੈਲ ਨੇ ਘੰਟੇ ਭਰ ਅੰਦਰ ਖਾਤਾ ਰਿਕਵਰ ਕਰ ਲਿਆ।