Punjab

ਕਿਸਾਨਾਂ ਨੇ ਹੰਸਰਾਜ ਹੰਸ ਨੂੰ ਘੇਰਾ ਪਾਇਆ ! ਲੋਕ ਬੀਜੇਪੀ ਨੂੰ ਪੁੱਛ ਰਹੇ ਹਨ 5 ਸਵਾਲ !

ਬਿਉਰੋ ਰਿਪੋਰਟ : ਪੰਜਾਬ ਵਿੱਚ ਬੀਜੇਪੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਮੁਸ਼ਕਿਲ ਹੋਣ ਵਾਲਾ ਹੈ । ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਨੂੰ ਲਗਾਤਾਰ ਦੂਜੇ ਦਿਨ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ । ਮੋਗਾ ਵਿੱਚ ਰੋਡ ਸ਼ੋਅ ਕਰਨ ਪਹੁੰਚੇ ਹੰਸਰਾਜ ਹੰਸ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ ਅਤੇ ਫਿਰ ਕਾਲੇ ਝੰਡੇ ਵਿਖਾਏ । ਇਸ ਤੋਂ ਪਹਿਲਾਂ ਬੀਤੇ ਦਿਨੀ ਜਦੋਂ ਹੰਸਰਾਜ ਹੰਸ ਫਰੀਦਕੋਟ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਕਿਸਾਨਾਂ ਨੇ ਘੇਰਾ ਪਾਇਆ ਸੀ ।

ਕਿਸਾਨਾਂ ਦਾ ਬੀਜੇਪੀ ਨੂੰ ਘੇਰਨ ਦਾ ਪਲਾਨ

ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੀ ਹੁਣ ਚੋਣਾਂ ਵਿੱਚ ਅਸਿੱਧੇ ਤੌਰ ‘ਤੇ ਸ਼ਾਮਲ ਹੋ ਗਿਆ ਹੈ । ਕਿਸਾਨ ਆਗੂ ਸਰਵਣ ਸਿੰਘ ਪੰਧਰੇ ਨੇ ਸ਼ੁੱਭਕਰਨ ਦੇ ਨਾਂ ‘ਤੇ ਇੱਕ ਪੋਸਟਰ ਲਾਂਚ ਕੀਤਾ ਹੈ । ਇਸ ਦਾ ਟਾਇਟਲ ਹੈ ਸਾਡਾ ਕੀ ਕਸੂਰ ? ਇਸ ਦੇ ਹੇਠਾਂ ਕਿਸਾਨਾਂ ਦੀ ਮੰਗਾਂ ਨਾਲ ਜੁੜੇ ਸਵਾਲ ਲਿਖੇ ਹਨ। ਇਹ ਪੋਸਟਰ ਪੰਜਾਬ ਅਤੇ ਹੋਰ ਸੂਬਿਆਂ ਦੇ ਪਿੰਡਾਂ ਵਿੱਚ ਲਗਾਏ ਜਾਣਗੇ ਅਤੇ ਬੀਜੇਪੀ ਦੇ ਆਗੂਆਂ ਕੋਲੋ ਸਵਾਲ ਪੁੱਛੇ ਜਾਣਗੇ । ਇਸ ਦੇ ਨਾਲ ਪੋਸਟਰ ਵਿੱਚ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਕਿਸਾਨਾਂ ‘ਤੇ ਚਲਾਇਆ ਗਇਆਂ ਗੋਲੀਆਂ ਦੀਆਂ ਤਸਵੀਰਾਂ ਵੀ ਲਗਾਇਆ ਗਇਆ ਹਨ ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਬੀਤੇ ਦਿਨ ਅੰਮ੍ਰਿਤਸਰ ਵਿੱਚ ਪ੍ਰਚਾਰ ਕਰਨ ਪਹੁੰਚੇ ਲੋਕ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਨੇ ਘੇਰਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਆਗੂਆਂ ਨੂੰ ਘੇਰਿਆ ਜਾਵੇਗਾ । ਉਨ੍ਹਾਂ ਕਿਹਾ ਅਸੀਂ ਉਸ ਵੇਲੇ ਤੱਕ ਪਿੱਛੇ ਨਹੀਂ ਹਟਾਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਹਨ ।