ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਹੈ ਕਿ ਕਣਕ ਤੇ ਝੋਨੇ ਦੀ ਪੂਰੀ ਫ਼ਸਲ MSP ਖ਼ਰੀਦੀ ਜਾਵੇਗੀ। ਉਨ੍ਹਾਂ ਨੇਕਿਹਾ ਹੈ ਕਿ ਮਸਰ, ਉੜਦ ਅਤੇ ਤੁਰ ਦੀ ਦਾਲ ਦੀ ਵੀ MSP ‘ਤੇ ਖ਼ਰੀਦ ਹੋਵੇਗੀ ।
ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਲਗਾਤਾਰ ਐਮਐਸਪੀ ਵਿੱਚ ਵਾਧਾ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ‘ਤੇ 3 ਲੱਖ ਰੁਪਏ ਮਿਲਦੇ ਸਨ, ਹੁਣ ਇਹ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ ਖਾਸ ਤੌਰ ‘ਤੇ ਸਬਜ਼ੀਆਂ, ਫਲਾਂ ਅਤੇ ਬਾਗਬਾਨੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਹੁਣ ਉਹ ਖੇਤੀ ਵਿੱਚ ਹੋਰ ਪੈਸਾ ਲਗਾ ਸਕਦੇ ਹਨ, ਇਹ ਉਤਪਾਦਨ ਦੀ ਲਾਗਤ ਘਟਾਉਣ ਦੇ ਉਪਾਅ ਹਨ।