India

ਓਮੀਕ੍ਰੋਨ ਵੇਰੀਐਂਟ:ਜਨਵਰੀ ‘ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਜਨਵਰੀ ਤੋਂ ਸ਼ੁਰੂ ਹੋ ਸਕਦੀ ਹੈ ਤੇ ਓਮੀਕ੍ਰੋਨ ਵੇਰੀਐਂਟ ਇਸ ਦਾ ਮੁੱਖ ਕਾਰਨ ਬਣ ਸਕਦਾ ਹੈ। ਦੇਸ਼ ਵਿਚ ਓਮੀਕ੍ਰੋਨ ਦੇ ਮਰੀਜ਼ਾਂ ਦੀ ਤੇਜ਼ੀ ਨਾਲ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਇਹ ਖਦਸ਼ਾ ਹੋਰ ਮਜ਼ਬੂਤ ​​ਹੋ ਗਿਆ ਹੈ ਤੇ ਇਸ ਕਾਰਨ ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਨਾਲ ਸਬੰਧਤ ਸਿਹਤ ਢਾਂਚੇ ਨੂੰ ਫੂਲਪਰੂਫ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਓਮੀਕ੍ਰੋਨ ਘੱਟ ਘਾਤਕ ਹੋਣ ਦੇ ਨਾਲ ਮਰੀਜ਼ਾਂ ਨੂੰ ਦੂਜੀ ਲਹਿਰ ਵਾਂਗ ਹਸਪਤਾਲ ਵਿਚ ਦਾਖਲ ਹੋਣ ਦੀ ਜ਼ਰੂਰਤ ਘੱਟ ਹੁੰਦੀ ਹੈ।ਭਾਰਤ ਵਿਚ ਓਮੀਕ੍ਰੋਨ ਦੇ ਮਰੀਜ਼ ਵਧ ਕੇ 73 ਹੋ ਗਏ ਹਨ

ਓਮੀਕ੍ਰੋਨ ਦੀ ਨਿਗਰਾਨੀ ਕਰਨ ਵਾਲੇ ਕੇਂਦਰੀ ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਸ ਤਰ੍ਹਾਂ ਓਮੀਕ੍ਰੋਨ ਨੇ ਤਿੰਨ ਹਫਤਿਆਂ ਦੇ ਅੰਦਰ ਅਫਰੀਕਾ ਤੇ ਯੂਰਪ ‘ਤੇ ਦਬਦਬਾ ਬਣਾਇਆ ਹੈ, ਭਾਰਤ ਨੂੰ ਵੀ ਜਨਵਰੀ ਤਕ ਆਪਣੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੀ ਉਮੀਦ ਹੈ, ਜੋ ਕਿ ਤੀਜੀ ਲਹਿਰ ਪੈਦਾ ਕਰ ਸਕਦੀ ਹੈ। ਭਾਰਤ ਵਿਚ ਓਮੀਕ੍ਰੋਨ ਦੇ ਮਰੀਜ਼ਾਂ ਦੀ ਗਿਣਤੀ 73 ਹੋ ਗਈ ਹੈ। ਹਾਲਾਂਕਿ ਦੇਸ਼ ਵਿਚ ਹੁਣ ਤਕ ਪਾਏ ਗਏ ਓਮੀਕ੍ਰੋਨ ਵੇਰੀਐਂਟ ਦੇ ਜ਼ਿਆਦਾਤਰ ਮਰੀਜ਼ ਉਹ ਹਨ ਜੋ ਵਿਦੇਸ਼ਾਂ ਤੋਂ ਆਏ ਹਨ, ਪਰ ਇਸ ਨਾਲ ਆਮ ਲੋਕਾਂ ਵਿਚ ਇਸ ਦੇ ਫੈਲਣ ਨੂੰ ਰੋਕਿਆ ਗਿਆ ਹੈ।