India

ਏਅਰ ਹੋਸਟੈੱਸ ਨੂੰ 100 ਗ੍ਰਾਮ MDMR ਸਣੇ ਕੀਤਾ ਗ੍ਰਿਫ਼ਤਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇੰਦੌਰ ਕ੍ਰਾਈਮ ਬ੍ਰਾਂਚ ਨੇ ਮੁੰਬਈ ਤੋਂ ਇਕ ਲੜਕੀ ਨੂੰ 100 ਗ੍ਰਾਮ MDMA (ਡਰੱਗ) ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਲੜਕੀ ਬੀਤੀ 31 ਦਸੰਬਰ ਨੂੰ ਇੱਕ ਪਾਰਟੀ ਲਈ ਸਮੱਗਲਰਾਂ ਨੂੰ ਸਾਮਾਨ (ਨਸ਼ਾ) ਪਹੁੰਚਾਉਣ ਆਈ ਸੀ। ਪੁਲਸ ਨੇ ਉਸ ਕੋਲੋਂ 100 ਗ੍ਰਾਮ ਐੱਮਡੀਐੱਮਏ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 10 ਲੱਖ ਰੁਪਏ ਹੈ।

ਪੁਲਿਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਨੇ ਚਾਰ ਦਿਨ ਪਹਿਲਾਂ ਨਾਰਕੋ ਹੈਲਪਲਾਈਨ ਨੰਬਰ 7049108383 ਜਾਰੀ ਕੀਤਾ ਸੀ। ਪੁਲੀਸ ਨੂੰ ਇਸ ਨੰਬਰ ’ਤੇ ਲੜਕੀ ਬਾਰੇ ਸੂਚਨਾ ਮਿਲੀ ਸੀ। ਦੋ ਦਿਨ ਪਹਿਲਾਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗਾਹਕ ਬਣ ਕੇ ਸਮੱਗਲਰਾਂ ਤੱਕ ਪਹੁੰਚ ਕੀਤੀ ਅਤੇ ਲੜਕੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਬੱਸ ਰਾਹੀਂ ਮੁੰਬਈ ਤੋਂ ਇੰਦੌਰ ਆ ਰਹੀ ਸੀ। ਲੜਕੀ ਨੇ ਆਪਣਾ ਨਾਂ ਮਾਨਸੀ ਦੱਸਿਆ ਹੈ। ਉਸ ਨੇ ਦੱਸਿਆ ਕਿ ਉਹ ਏਅਰ ਹੋਸਟੈੱਸ ਹੈ। ਹਾਲਾਂਕਿ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੇ ਏਅਰ ਹੋਸਟੇਸ ਦੀ ਨੌਕਰੀ ਛੱਡ ਦਿੱਤੀ ਸੀ।

ਪੁਲਿਸ ਨੇ ਦੱਸਿਆ ਕਿ ਲੜਕੀ ਕੋਲੋਂ ਨੇਪਾਲ ਅਤੇ ਬਹਿਰੀਨ ਦੀ ਕਰੰਸੀ ਵੀ ਮਿਲੀ ਹੈ। ਕੁੜੀ ਡਾਰਕ ਨੈੱਟ ਨਾਲ ਜੁੜੀ ਹੋਈ ਸੀ। ਪੁੱਛਗਿੱਛ ਦੌਰਾਨ ਲੜਕੀ ਨੇ ਮੁੰਬਈ ਅਤੇ ਇੰਦੌਰ ਦੇ ਕਈ ਸਮੱਗਲਰਾਂ ਦੇ ਨਾਂ ਕਬੂਲ ਕੀਤੇ ਹਨ।

ਸਾਗਰ ਗੈਂਗ ਨਾਲ ਜੁੜੀ ਹੋਈ ਹੈ ਲੜਕੀ

ਕ੍ਰਾਈਮ ਬ੍ਰਾਂਚ ਦੇ ਐਡੀਸ਼ਨਲ ਡੀਜੀਪੀ ਗੁਰੂਪ੍ਰਸਾਦ ਪਰਾਸ਼ਰ ਮੁਤਾਬਕ ਮਾਨਸੀ ਦੇਹ ਵਪਾਰ, ਮਨੁੱਖੀ ਤਸਕਰੀ ਦੇ ਦੋਸ਼ੀ ਸਾਗਰ ਜੈਨ ਉਰਫ ਸੈਂਡੋ ਦੇ ਗਿਰੋਹ ਨਾਲ ਵੀ ਜੁੜੀ ਹੋਈ ਹੈ। ਉਹ ਹਾਈ ਪ੍ਰੋਫਾਈਲ ਪਾਰਟੀਆਂ ਨੂੰ ਡਰੱਗ ਸਪਲਾਈ ਕਰਦੀ ਹੈ।