India Punjab

ਇੱਕ ਹੋਰ ਸੰਕਟ, ਪੰਜਾਬ, ਹਰਿਆਣਾ ਤੇ ਦਿੱਲੀ ‘ਚ ਇਸ ਵਾਰ ਪਏਗੀ ਅੱਤ ਦੀ ਗਰਮੀ

‘ਦ ਖ਼ਾਲਸ ਬਿਊਰੋ :- ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਨੇ ਸੂਬਿਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਤਿੱਖੀ ਗਰਮੀ ਨਾਲ ਸਿੱਝਣ ਦੇ ਵੀ ਪ੍ਰਬੰਧ ਕਰ ਲੈਣ। ਭਾਰਤੀ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ 2020 ’ਚ ਤਿੱਖੀ ਗਰਮੀ ਪਵੇਗੀ। ਮਈ ਮਹੀਨੇ ਦੇ ਅੱਧ ਵਿਚਕਾਰ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ’ਚ ਗਰਮੀ ਦਾ ਮਾੜਾ ਅਸਰ ਪਵੇਗਾ। ਐੱਨਡੀਐੱਮਏ ਨੇ ਕਿਹਾ ਕਿ ਕੁੱਝ ਥਾਵਾਂ ’ਤੇ ਤਾਪਮਾਨ ਪਹਿਲਾਂ ਹੀ ਆਮ ਤੋਂ ਵਧ ਚੱਲ ਰਿਹਾ ਹੈ।