‘ਦ ਖ਼ਾਲਸ ਟੀਵੀ ਬਿਊਰੋ:- ਕੇਂਦਰ ਸਰਕਾਰ ਨੇ ਲਗਾਤਾਰ 5ਵੀਂ ਵਾਰ ਇੰਦੌਰ ਨੂੰ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਐਲਾਨਿਆ ਹੈ। ਸੂਰਤ ਨੂੰ ਦੂਜਾ ਸਥਾਨ ਮਿਲਿਆ ਹੈ। ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਰਾਜ ਬਣਿਆ।ਕੇਂਦਰ ਵੱਲੋਂ ਸਾਲਾਨਾ ਸਵੱਛਤਾ ਸਰਵੇਖਣ ਵਿੱਚ ਵਾਰਾਨਸੀ ਨੂੰ ਸਭ ਤੋਂ ਸਾਫ਼ ਸੁਥਰਾ ਗੰਗਾ ਸ਼ਹਿਰ ਕਰਾਰ ਦਿੱਤਾ ਗਿਆ।
