India

ਇਸ ਲਾਚਾਰ ਪਿਓ ਨੂੰ 35 ਕਿਲੋਮੀਟਰ ਤੱਕ ਢੋਹਣੀ ਪਈ ਸਿਹਤ ਸਹੂਲਤਾਂ ਦੇ ਫੋਕੇ ਦਾਅਵਿਆਂ ਦੀ ਲਾਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੱਧ ਪ੍ਰਦੇਸ਼ ਦੇ ਸਿੰਗਰੌਲੀ ਜਿਲ੍ਹੇ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੇ ਇਕ ਪਿਓ ਨੂੰ ਆਪਣੀ ਧੀ ਦੀ ਲਾਸ਼ ਮੰਜੀ ‘ਤੇ 35 ਕਿਲੋਮੀਟਰ ਦਾ ਸਫਰ ਤੈਅ ਕਰਨਾ ਪਿਆ। ਸਰਕਾਰ ਦੇ ਵਿਕਾਸ ਦੇ ਦਾਅਵਿਆਂ ਨੇ ਸਿਸਟਮ ਦੀ ਇਹ ਸ਼ਰਮਸ਼ਾਰ ਕਰਨ ਵਾਲੀ ਤਸਵੀਰ ਨੂੰ ਦੇਖ ਕੇ ਕਈ ਸਵਾਲ ਖੜ੍ਹੇ ਹੁੰਦੇ ਹਨ।

ਮਾਮਲਾ ਸਿੰਗਰੌਲੀ ਦੇ ਨਿਵਾਸ ਪੁਲਿਸ ਚੌਂਕੀ ਖੇਤਰ ਦੇ ਗੜਈ ਪਿੰਡ ਦਾ ਹੈ। ਇੱਥੇ ਇਕ ਨਾਬਾਲਿਗ 16 ਸਾਲ ਦੀ ਕੁੜੀ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ ਸੀ। ਪੁਲਿਸ ਨੂੰ ਸੂਚਨਾ ਮਿਲਣ ਦੇ ਬਾਵਜੂਦ ਜਦੋਂ ਇਸ ਪਿਓ ਨੂੰ ਕੋਈ ਸਹਾਇਤਾ ਨਹੀਂ ਮਿਲੀ ਤਾਂ ਬੇਬੱਸ ਹੋ ਕੇ ਇਸ ਪਿਓ ਨੇ ਪੋਸਟਮਾਰਟਮ ਕਰਵਾਉਣ ਲਈ ਆਪ ਹੀ ਮ੍ਰਿਤਕ ਲੜਕੀ ਨੂੰ ਮੰਜੀ ‘ਤੇ ਲਿਟਾ ਕੇ 35 ਕਿਲੋਮੀਟਰ ਦਾ ਸਫਰ ਤੈਅ ਕੀਤਾ।
ਇਸ ਮੌਕੇ ਮ੍ਰਿਤਕ ਲੜਕੀ ਦੇ ਪਿਓ ਨੇ ਕਿਹਾ ਕਿ ਕੀ ਕਰ ਸਕਦਾ ਹਾਂ। ਨਾ ਪੁਲਿਸ ਨੇ ਸੰਜੀਦਗੀ ਦਿਖਾਈ ਤੇ ਨਾ ਹੀ ਕੋਈ ਐਂਬੂਲੈਂਸ ਮਿਲੀ। ਪੋਸਟਮਾਰਟਮ ਲਈ ਇਹੀ ਰਾਹ ਬਚਿਆ ਸੀ।