‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਹਾਰ ‘ਤੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਹਰਿਆਣੇ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਬੀਜੇਪੀ ਦੀ ਹਾਰ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਲੱਡੂ ਵੰਡਣੇ ਚਾਹੀਦੇ ਹਨ ਤੇ ਦੀਵੇ ਜਗਾਉਣੇ ਚਾਹੀਦੇ ਹਨ। ਇਸ ਹਾਰ ਲਈ ਪੱਛਮੀ ਬੰਗਾਲ ਦੇ ਲੋਕ ਵਧਾਈ ਦੇ ਪਾਤਰ ਹਨ ਤੇ ਇਸ ਹਾਰ ਬੀਜੇਪੀ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।
ਚੜੂਨੀ ਨੇ ਕਿਹਾ ਕਿ ਅਗਲੇ ਸਾਲ ਉੱਤਰ ਪ੍ਰਦੇਸ਼ ਵਿੱਚ ਚੋਣਾਂ ਹੋ ਰਹੀਆਂ ਹਨ, ਉੱਥੇ ਵੀ ਬੀਜੇਪੀ ਦਾ ਇਹੀ ਹਾਲ ਹੋਵੇਗਾ ਤੇ ਅਸੀਂ ਉੱਥੇ ਵੀ ਸਰਕਾਰ ਦੇ ਖਿਲਾਫ ਅੰਦੋਲਨ ਕਰਾਂਗੇ। ਇਹ ਜਿੱਦੀ ਰਾਜਾ ਹੈ ਤੇ ਜਿੱਦੀ ਰਾਜਿਆਂ ਨੇ ਆਪਣਾ ਰਾਜ ਭਾਗ ਹਮੇਸ਼ਾ ਤਬਾਹ ਕੀਤਾ ਹੈ। ਉਨ੍ਹਾਂ ਬੀਜੇਪੀ ਨੂੰ ਚੇਤਾਵਨੀ ਦਿੱਤੀ ਕਿ ਹਾਲੇ ਵੀ ਸਮਾਂ ਹੈ ਕਿਸਾਨਾਂ ਦੀਆਂ ਮੰਗਾਂ ਮੰਨ ਲਵੋ ਤੇ ਜਿੱਦ ਛੱਡ ਦਿਓ, ਨਹੀਂ ਤਾਂ ਬਹੁਤ ਮਾੜਾ ਸਮਾਂ ਆਉਣ ਵਾਲਾ ਹੈ। 400 ਕਿਸਾਨਾਂ ਦੀਆਂ ਲਾਸ਼ਾਂ ‘ਤੇ ਵੀ ਸਰਕਾਰ ਨਹੀਂ ਜਾਗ ਰਹੀ। ਜੇ ਇਹੀ ਹਾਲ ਰਿਹਾ ਤਾਂ ਰਾਜ ਵੀ ਜਾਵੇਗਾ ਤੇ ਬੀਜੇਪੀ ਵੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਜੇਪੀ ਆਪਣੇ ਅੰਤ ਲਈ ਤਿਆਰ ਰਹੇ। ਇਸ ਨਿਰਦਈ ਰਾਜੇ ਦੀ ਹਾਰ ‘ਤੇ ਮੈਂ ਲੋਕਾਂ ਨੂੰ ਵਧਾਈ ਦਿੰਦਾ ਹਾਂ।