‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਇਕ ਸਾਲ ਬਾਅਦ ਅਚਾਨਕ ਫਿਰ ਤੋਂ ਤਾਲਾਬੰਦੀ ਕਰ ਦਿੱਤੀ ਗਈ ਹੈ। ਅੱਜ ਸਥਾਨਕ ਸਮੇਂ ਅਨੁਸਾਰ ਇਹ ਲਾਗੂ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਨਵਾਂ ਮਾਮਲਾ ਕਿਸ ਤਰ੍ਹਾਂ ਆਇਆ ਹੈ। ਪਰ ਚਾਰ ਲੱਖ ਦੀ ਵਸੋਂ ਵਾਲੇ ਪੂਰੇ ਆਸਟ੍ਰੇਲੀਆਈ ਰਾਜਧਾਨੀ ਖੇਤਰ ਨੂੰ ਤਾਲਾਬੰਦ ਕਰ ਦਿੱਤਾ ਗਿਆ ਹੈ। ਤਾਲਾਬੰਦੀ ਦੌਰਾਨ ਲੋਕ ਸਿਰਫ ਜਰੂਰੀ ਕੰਮ ਲਈ ਹੀ ਘਰੋਂ ਬਾਹਰ ਜਾ ਸਕਣਗੇ।ਤਾਲਾਬੰਦੀ ਤੋਂ ਪਹਿਲਾਂ ਸੁਪਰਮਾਰਕੀਟਸ ਅੱਗੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਹਨ।
ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਡੈਲਟਾ ਵੈਰੀਏਂਟ ਨਾਲ ਨਿਬੜਨ ਲਈ ਸੰਘਰਸ਼ ਕਰ ਰਿਹਾ ਹੈ।ਸਿਡਨੀ ਤੇ ਮੈਲਬਰਨ ਵਿਚ ਵੀ ਸਖਤ ਤਾਲਾਬੰਦੀ ਕੀਤੀ ਗਈ ਹੈ।