The Khalas Tv Blog India ਅੱਜ ਕੌਮਾਂਤਰੀ ਲੋਕਤੰਤਰ ਦਿਵਸ ਮੌਕੇ ਲਾਂਚ ਹੋਵੇਗਾ ਸੰਸਦ ਟੀਵੀ
India

ਅੱਜ ਕੌਮਾਂਤਰੀ ਲੋਕਤੰਤਰ ਦਿਵਸ ਮੌਕੇ ਲਾਂਚ ਹੋਵੇਗਾ ਸੰਸਦ ਟੀਵੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਭਲਕੇ ਸਾਂਝੇ ਤੌਰ ’ਤੇ ਸੰਸਦ ਟੀਵੀ ਲਾਂਚ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੰਸਦ ਟੀਵੀ ਦੀ ਲਾਂਚਿੰਗ ਵਾਲੇ ਦਿਨ ਕੌਮਾਂਤਰੀ ਲੋਕਤੰਤਰ ਦਿਵਸ ਵੀ ਹੈ। ਲੋਕ ਸਭਾ ਟੀਵੀ ਅਤੇ ਰਾਜ ਸਭਾ ਟੀਵੀ ਦੇ ਰਲੇਵੇਂ ਦਾ ਫ਼ੈਸਲਾ ਫਰਵਰੀ ’ਚ ਲਿਆ ਗਿਆ ਸੀ ਅਤੇ ਸੰਸਦ ਟੀਵੀ ਦੇ ਸੀਈਓ ਦੀ ਨਿਯੁਕਤੀ ਮਾਰਚ ’ਚ ਕੀਤੀ ਗਈ ਸੀ।

Exit mobile version