India International

ਅੰਡਰਵਰਲਡ ਡੌਨ ਸੁਰੇਸ਼ ਪੁਜਾਰੀ ਗ੍ਰਿਫਤਾਰ, ਲਿਆਂਦਾ ਗਿਆ ਭਾਰਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅੰਡਰਵਰਲਡ ਡੌਨ ਸੁਰੇਸ਼ ਪੁਜਾਰੀ ਨੂੰ ਭਾਰਤ ਲਿਆਇਆ ਗਿਆ ਹੈ | ਉਸ ਨੂੰ ਫਿਲੀਪੀਂਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ | ਉਸ ਤੋਂ ਬਾਅਦ ਉਸ ਦੀ ਹਵਾਲਗੀ ਦੀ ਕਾਰਵਾਈ ਚਲ ਰਹੀ ਸੀ | ਮੁੰਬਈ ਪੁਲਿਸ ਦੇ ਇੱਕ ਅ ਧਿਕਾਰੀ ਨੇ ਦੱਸਿਆ ਕਿ ਉਸ ਨੂੰ ਫਿਲੀਪੀਂਸ ਤੋਂ ਡਿਪੋਰਟ ਕਰਕੇ ਭਾਰਤ ਲਿਆਇਆ ਗਿਆ ਹੈ | ਮੰਗਲਵਾਰ ਦੇਰ ਰਾਤ ਸੁਰੇਸ਼ ਪੁਜਾਰੀ ਨੂੰ ਦਿੱਲੀ ਹਵਾਈ ਅੱਡੇ ਉਤਾਰਿਆ ਹੈ | ਸੁਰੇਸ਼ ਪੁਜਾਰੀ ਪਹਿਲਾਂ ਡੌਨ ਰਵੀ ਪੁਜਾਰੀ ਦੇ ਨਾਲ ਕੰਮ ਕਰਦਾ ਸੀ |

ਡੌਨ ਸੁਰੇਸ਼ ਪੁਜਾਰੀ ਨੂੰ ਫਿਲੀਪੀਂਸ ਵਿਚ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦ ਉਹ ਉਥੇ ਇੱਕ ਬਿਲਡਿੰਗ ਦੇ ਬਾਹਰ ਖੜ੍ਹਾ ਸੀ | ਗ੍ਰਿਫਤਾਰੀ ਦੇ ਸਮੇਂ ਮੁੰਬਈ ਪੁਲਿਸ ਨੂੰ ਮਿਲੀ ਸੂਚਨਾ ਦੇ ਅਨੁਸਾਰ ਉਸ ਨੂੰ 15 ਅਕਤੂਬਰ ਨੂੰ ਡੋਨਾ ਆਵੇ ਨਾਂ ਦੀ ਔਰਤ ਦੇ ਨਾਲ ਫੜਿਆ ਗਿਆ | ਮੁੰਬਈ ਪੁਲਿਸ, ਸੀਬੀਆਈ ਤੋਂ ਇਲਾਵਾ ਉਹ ਐਫਬੀਆਈ ਦੀ ਵੀ ਰਡਾਰ ‘ਤੇ ਸੀ | ਐਫਬੀਆਈ ਨੇ ਸੁਰੇਸ਼ ਪੁਜਾਰੀ ਨੂੰ ਲੈ ਕੇ 21 ਸਤੰਬਰ ਨੂੰ ਮਹੱਤਵਪੂਰਣ ਸੂਚਨਾਵਾਂ ਸ਼ੇਅਰ ਕੀਤੀਆਂ ਸਨ |
ਸੁਰੇਸ਼ ਪੁਜਾਰੀ ਪਹਿਲਾਂ ਡੌਨ ਰਵੀ ਪੁਜਾਰੀ ਦੇ ਨਾਲ ਕੰਮ ਕਰਦਾ ਸੀ | ਕਰੀਬ ਦਸ ਸਾਲ ਪਹਿਲਾਂ ਰਵੀ ਪੁਜਾਰੀ ਤੋਂ ਅਲੱਗ ਹੋ ਗਿਆ ਸੀ ਅਤੇ ਖੁਦ ਦਾ ਗਿਰੋਹ ਬਣਾ ਲਿਆ ਸੀ |