India

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਵੱਲੋਂ ਨਿੱਘਾ ਸਵਾਗਤ

ਚੰਡੀਗੜ੍ਹ- ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾਲ ਦੋ ਦਿਨਾਂ ਭਾਰਤੀ ਦੌਰੇ ‘ਤੇ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦੇ ਗਲੇ ਲੱਗ ਕੇ ਉਨ੍ਹਾਂ ਦਾ ਭਾਰਤ ਆਉਣ ‘ਤੇ ਨਿੱਘਾ ਸਵਾਗਤ ਕੀਤਾ ਹੈ। ਅਹਿਮਦਾਬਾਦ ਦੇ ਮੋਟੇਰਾ ਸਟੇਡਿਅਮ ਵਿੱਚ ਟਰੰਪ ਦੇ ਸਵਾਗਤ ਵਿੱਚ ‘ਨਮਸਤੇ ਟਰੰਪ’ ਪ੍ਰੋਗਰਾਮ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਮਸਤੇ ਟਰੰਪ ਕਹਿਕੇ ਪ੍ਰਗਰਾਮ ਦੀ ਸ਼ੁਰੂਆਤ ਕੀਤੀ ਸੀ। ਟਰੰਪ ਨੇ ਨਮਸਤੇ ਕਹਿ ਕੇ ਭਾਸ਼ਨ ਦੀ ਸ਼ੁਰੂਆਤ ਕੀਤੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਤੇ ਮਾਣ ਹੈ ਅਤੇ ਉਨ੍ਹਾਂ ਨੂੰ ਮੋਟੇਰਾ ਸਟੇਡਿਅਮ ਬਹੁਤ  ਸ਼ਾਨਦਾਰ ਲੱਗਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦਾ ਭਰੋਸੇਮੰਦ ਦੋਸਤ ਹੈ।

ਇਸ ਮੌਕੇ ਉਨ੍ਹਾਂ ਨੇ ਸਚਿਨ ਤੰਦੁਲਕਰ ਤੇ ਵੀਰਾਟ ਕੋਹਲੀ ਨੂੰ ਵੀ ਯਾਦ ਕੀਤਾ। ਇਸਦੇ ਨਾਲ ਹੀ ਟਰੰਪ ਨੇ ਬਾਲੀਵੁੱਡ ਦੀ ਤਾਰੀਫ਼ ਕਰਦਿਆਂ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਅਤੇ ‘ਛੋਲੇ’  ਵਰਗੀਆਂ ਫਿਲਮਾਂ ਬਾਰੇ ਕਿਹਾ। ਨਰਿੰਦਰ ਮੋਦੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਈ ਹੋਰ ਲੀਡਰ ਵੀ ਸ਼ਾਮਿਲ ਹੋਏ ਸਨ।  ਇਸ ਪ੍ਰੋਗਰਾਮ ਵਿੱਚ ਲੱਖ ਤੋਂ ਵੀ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। ਟਰੰਪ ਜੋੜੇ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿੱਤੀ। ਟਰੰਪ ਨੇ ਕਿਹਾ ਕਿ ਅਮਰੀਕਾ-ਭਾਰਤ ਮਿਲ ਕੇ ਅੱਤਵਾਦ ਨਾਲ ਲੜੇਗਾ। ਟਰੰਪ ਆਗਰਾ ਦੇ ਹੋਟਲ ਅਮਰ ਵਿਲਾਸ ਦੇ ਕੋਹੀਨੂਰ ਸੁਇਟ ਵਿੱਚ ਰੁਕਣਗੇ। ਨਰਿੰਦਰ ਮੋਦੀ ਨੇ ਅਮਰੀਕਾ ਨੂੰ ਭਾਰਤ ਦਾ ਮਜ਼ਬੂਤ ਦੋਸਤ ਦੱਸਿਆ ਹੈ।