The Khalas Tv Blog International ਅਮਰੀਕਾ ਦੀ ਅਦਾਲਤ ਤੋਂ ਪੰਨੂ ਕਤਲ ਦੇ ਸਾਜਿਸ਼ਕਰਤਾ ਨੂੰ ਡਬਲ ਝਟਕਾ ! ਨਿਊਯਾਰਕ ਕੋਰਟ ਨੇ ਸੁਣਾਇਆ ਵੱਡਾ ਫੈਸਲਾ
International Punjab

ਅਮਰੀਕਾ ਦੀ ਅਦਾਲਤ ਤੋਂ ਪੰਨੂ ਕਤਲ ਦੇ ਸਾਜਿਸ਼ਕਰਤਾ ਨੂੰ ਡਬਲ ਝਟਕਾ ! ਨਿਊਯਾਰਕ ਕੋਰਟ ਨੇ ਸੁਣਾਇਆ ਵੱਡਾ ਫੈਸਲਾ

 

ਬਿਉਰੋ ਰਿਪੋਰਟ : SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਰਚਨ ਵਾਲੇ ਨਿਖਿਲ ਗੁਪਤਾ ਦੇ ਵਕੀਲ ਨੂੰ ਲਗਾਤਾਰ ਦੂਜੇ ਦਿਨ ਵੱਡਾ ਝਟਕਾ ਲੱਗਿਆ ਹੈ । ਅਮਰੀਕਾ ਸਰਕਾਰ ਦੇ ਵੱਲੋਂ ਨਿਖਿਲ ਗੁਪਤਾ ਖਿਲਾਫ ਇਕੱਠੇ ਕੀਤੇ ਗਏ ਸਬੂਤ ਬਚਾਅ ਪੱਖ ਨੂੰ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਨਿਊਯਾਰਕ ਦੀ ਜ਼ਿਲ੍ਹਾਂ ਅਦਾਲਤ ਦੇ ਜੱਜ ਵਿਕਟਰ ਮੈਰੋਰੋ ਨੇ ਵੀ ਇਸ ‘ਤੇ ਮੋਹਰ ਲਾ ਦਿੱਤੀ ਹੈ ਅਤੇ ਨਿਖਿਲ ਗੁਪਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ । ਅਦਾਲਤ ਨੇ ਕਿਹਾ ਗੁਪਤਾ ਦੇ ਵਕੀਲ ਨੂੰ ਸਬੂਤ ਨਹੀਂ ਦਿੱਤੇ ਜਾ ਸਕਦੇ ਹਨ ਕਿਉਂਕਿ ਹੁਣ ਤੱਕ ਉਸ ਦੀ ਸੁਪਰਦਗੀ ਚੈੱਕਰੀਪਬਲਿਕ ਤੋਂ ਨਹੀਂ ਹੋ ਸਕੀ ਹੈ ।

ਆਪਣੇ ਫੈਸਲੇ ਵਿੱਚ ਜੱਜ ਮੈਰੇਰੋ ਨੇ ਕਿਹਾ ਕਿ ਅਦਾਲਤ ਸਰਕਾਰ ਦੀ ਇਸ ਦਲੀਲ ਤੋਂ ਸਹਿਮਤ ਹੈ ਕਿ ਗੁਪਤਾ ਨੂੰ ਇਸ ਸਮੇਂ ਸਬੂਤਾ ਦਾ ਕੋਈ ਅਧਿਕਾਰ ਨਹੀਂ ਸੀ। ਸਰਕਾਰ ਨੇ ਫੈਡਰਲ ਰੂਲ ਆਫ਼ ਕ੍ਰਿਮੀਨਲ ਪ੍ਰੋਸੀਜ਼ਰ 16.1 ਦਾ ਹਵਾਲਾ ਦਿੱਤਾ,ਜੋ ਕਹਿੰਦਾ ਹੈ ਕਿ ਸਪੁਰਦਗੀ ਦੇ 14 ਦਿਨ ਬਾਅਦ ਇਸ ‘ਤੇ ਸਰਕਾਰੀ ਵਕੀਲ ਅਤੇ ਬਚਾਓ ਪੱਖ ਸਬੂਤਾਂ ਨੂੰ ਲੈਕੇ ਬਹਿਸ ਹੋ ਸਕਦੀ ਹੈ। ਸਰਕਾਰ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਮੁਲਜ਼ਮ ਦੇ ਪੇਸ਼ ਹੋਣ ਤੋਂ ਫੋਰਨ ਬਾਅਦ ਸਬੂਤ ਪੇਸ਼ ਕਰ ਸਕਦੀ ਹੈ ।

ਗੁਪਤਾ ਦੇ ਵਕੀਲ  ਸਬੂਤ ਲਈ ਅਦਾਲਤ ਪਹੁੰਚੇ ਸਨ

ਨਿਊਯਾਰਕ ਦੀ ਜ਼ਿਲ੍ਹਾਂ ਅਦਾਲਤ ਵਿੱਚ ਨਿਖਿਲ ਗੁਪਤਾ ਦੇ ਵਕੀਲ ਨੇ ਉਸ ਦੇ ਖਿਲਾਫ ਲਗਾਏ ਗਏ ਇਲਜ਼ਾਮਾਂ ਦੇ ਸਬੂਤਾਂ ਦੀ ਮੰਗ ਕੀਤੀ । ਜਿਸ ‘ਤੇ ਜੱਜ ਵਿਕਟਰ ਮੈਰੀਉ ਨੇ 8 ਜਨਵਰੀ ਨੂੰ ਤਿੰਨ ਦਿਨ ਦੇ ਅੰਦਰ ਵਕੀਲ ਨੂੰ ਸਬੂਤ ਦੇਣ ਲਈ ਅਮਰੀਕਾ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ। ਜਿਸ ਦਾ ਜਵਾਬ ਅਮਰੀਕਾ ਸਰਕਾਰ ਨੇ 11 ਜਨਵਰੀ ਨੂੰ ਦਿੱਤਾ ਸੀ । ਅਦਾਲਤ ਵਿੱਚ ਦਿੱਤੇ ਗਏ ਜਵਾਬ ਵਿੱਚ ਕਿਹਾ ਗਿਆ ਹੈ ਨਿਖਿਲ ਗੁਪਤਾ ਇਸ ਵੇਲੇ ਚੈੱਕਰੀਪਬਲਿਕ ਦੀ ਜੇਲ੍ਹ ਵਿੱਚ ਹੈ ਜਦੋਂ ਉਸ ਨੂੰ ਨਿਊਯਾਰਕ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਹੀ ਕੇਸ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ।

ਇਸ ਤਰ੍ਹਾਂ ਹੋਈ ਸੀ ਨਿਖਿਲ ਗੁਪਤਾ ਦੀ ਗ੍ਰਿਫਤਾਰੀ

52 ਸਾਲ ਦੇ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈੱਕਰੀਪਬਲਿਕ ਵਿੱਚ ਅਮਰੀਕਾ ਦੇ ਕਹਿਣ ‘ਤੇ ਗ੍ਰਿਫਤਾਰੀ ਕੀਤਾ ਗਿਆ ਸੀ। ਉਸ ‘ਤੇ ਇਲਜ਼ਾਮ ਸੀ ਕਿ ਇੱਕ ਭਾਰਤੀ ਏਜੰਟ ਦੇ ਕਹਿਣ ‘ਤੇ ਉਸ ਨੇ ਅਮਰੀਕਾ ਦੇ ਇੱਕ ਸ਼ਖਸ ਨੂੰ ਗੁਰਪਤਵੰਤ ਸਿੰਘ ਪੰਨੂ ਦੀ ਸੁਪਾਰੀ ਦਿੱਤੀ ਸੀ। ਪਰ ਉਹ ਸ਼ਖ਼ਸ ਅਮਰੀਕਾ ਦਾ ਖ਼ੁਫਿਆ ਏਜੰਟ ਨਿਕਲਿਆ ਜਿਸ ਨੇ ਸਾਰੀ ਜਾਣਕਾਰੀ ਖੁਫਿਆ ਵਿਭਾਗ ਨਾਲ ਸਾਂਝੀ ਕੀਤੀ ਜਿਸ ਤੋਂ ਬਾਅਦ ਨਿਖਿਲ ਗੁਪਤਾ ਦੀ ਗ੍ਰਿਫਤਾਰੀ ਹੋਈ ਸੀ। ਇਸ ਮਾਮਲੇ ਦੀ ਜਾਂਚ FBI ਵੱਲੋਂ ਕੀਤੀ ਜਾ ਰਹੀ ਹੈ ਅਤੇ ਨਵਬੰਰ ਮਹੀਨੇ ਵਿੱਚ ਅਦਾਲਤ ਨੇ ਚਾਰਜਸ਼ੀਟ ਵੀ ਫਰੇਮ ਕਰ ਦਿੱਤੇ ਸਨ । ਜਿਸ ਤੋਂ ਬਾਅਦ ਅਮਰੀਕਾ ਦੀ ਸ਼ਿਕਾਇਤ ‘ਤੇ ਭਾਰਤ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਖਿਲ ਗੁਪਤਾ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਕੇ ਮੰਗ ਕੀਤੀ ਸੀ ਕਿ ਉਹ ਭਾਰਤ ਸਰਕਾਰ ਨੂੰ ਨਿਖਿਲ ਗੁਪਤਾ ਦੇ ਕਾਉਂਸਲੇਟ ਐਕਸੈਸ ਮੰਗਣ ਦੇ ਆਦੇਸ਼ ਦੇਵੇ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਸੀਂ ਦੂਜੇ ਦੇਸ਼ ਦੀ ਅਦਾਲਤ ਬਾਰੇ ਕੋਈ ਵੀ ਆਦੇਸ਼ ਜਾਰੀ ਨਹੀਂ ਕਰ ਸਕਦੇ ਹਾਂ। ਹਾਲਾਂਕਿ ਅਮਰੀਕਾ ਵਿੱਚ ਭਾਰਤੀ ਸਫੀਰ ਨੂੰ ਨਿਖਿਲ ਗੁਪਤਾ ਦਾ ਕਾਉਂਸਲੇਟ ਐਕਸੈਸ ਮਿਲਿਆ ਸੀ ਅਤੇ ਉਸ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਸੀ ।

Exit mobile version