‘ਦ ਖ਼ਾਲਸ ਬਿਊਰੋ :- ਕੋਵਿਡ ਦੇ ਵੱਧਦੇ ਅਸਰ ਕਾਰਨ ਅਮਰੀਕਾ ਦੀ ਨਿਊਯਾਰਕ ਟਾਈਮਜ਼ ਮੁਤਾਬਕ ਟਰੰਪ ਸਰਕਾਰ ਗੁਪਤ ਤੌਰ ‘ਤੇ ਇਹ ਅੰਦਾਜ਼ਾ ਲਗਾ ਰਹੀ ਹੈ ਕਿ ਆਉਣ ਵਾਲੇ ਕੁੱਝ ਹਫ਼ਤਿਆਂ ਵਿੱਚ ਕੋਰੋਨਾਵਾਇਰਸ ਕਾਰਨ ਤੇ ਮੌਤਾਂ ਵੱਧ ਸਕਦੀ ਹੈ।
ਨਿਊਯਾਰਕ ਟਾਈਮਜ਼ ਨੂੰ ਮਿਲੇ ਇੱਕ ਅੰਦਰੂਨੀ ਦਸਤਾਵੇਜ਼ ਮੁਤਾਬਕ ਇਹ ਪਤਾ ਲੱਗਿਆ ਹੈ ਕਿ ਇੱਕ ਜੂਨ ਨੂੰ ਰੋਜ਼ਾਨਾ ਮੌਤਾਂ ਦਾ ਅੰਕੜਾ 3000 ਹੋ ਜਾਏਗਾ। ਜੋ ਕਿ ਮੌਜੂਦਾ ਮੌਤਾਂ ਦੇ ਅੰਕੜੇ ਨਾਲੋਂ ਇਹ 70 ਫੀਸਦ ਵੱਧ ਹੋਵੇਗਾ।
ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਵੱਲੋਂ ਲਗਾਏ ਇੱਕ ਅਨੁਮਾਨ ‘ਚ ਦੱਸਿਆ ਹੈ ਕਿ ਇਸ ਮਹੀਨੇ ਦੇ ਅਖ਼ੀਰ ਤੱਕ ਰੋਜ਼ਾਨਾ 2 ਲੱਖ ਨਵੇਂ ਮਾਮਲੇ ਆ ਸਕਦੇ ਹਨ ਜੋ ਕਿ ਮੌਜੂਦਾ 25,000 ਰੋਜ਼ਾਨਾ ਮਾਮਲਿਆਂ ਨਾਲੋਂ ਕਾਫੀ ਵੱਧ ਹੋ ਸਕਦੇ ਹਨ। ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲਿਯੂਏਸ਼ਨ ਮੁਤਾਬਕ ਅਗਸਤ ਦੀ ਸ਼ੁਰੂਆਤ ਤੱਕ ਅਮਰੀਕਾ ਵਿੱਚ ਲਗਭਗ 1,35,000 ਮੌਤਾਂ ਹੋਣਗੀਆਂ।
17 ਅਪ੍ਰੈਲ 2020 ਨੂੰ ਜੋ ਕਿਆਸ ਲਾਏ ਜਾ ਰਹੇ ਸੀ ਮੌਤਾਂ ਉਸ ਤੋਂ ਦੁੱਗਣੀਆਂ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।