International Punjab

ਅਮਰੀਕਾ ‘ਚ ਹੁਣ ਸਿੱਖਾਂ ਖਿਲਾਫ ਨਹੀਂ ਹੋਣਗੇ ਨਸਲੀ ਹਮਲੇ ! ਸਰਕਾਰ ਨੇ ਭਾਰਤੀ ਲਈ ਚੁੱਕਿਆ ਇਹ ਇਤਿਹਾਸਕ ਵੱਡਾ ਕਦਮ !

ਬਿਉਰੋ ਰਿਪੋਰਟ : ਅਮਰੀਕਾ ਵਿੱਚ ਨਸਲੀ ਹਮਲੇ ਦੇ ਮਾਮਲਿਆਂ ਵਿੱਚ ਲਗਾਤਾਰ ਤੇਜ਼ੀ ਵੇਖਣ ਨੂੰ ਮਿਲੀ ਹੈ । ਸਿੱਖ ਮੇਅਰ ਤੋਂ ਲੈਕੇ ਬੱਸ ਵਿੱਚ ਯਾਤਰਾ ਕਰਨ ਵਾਲੇ ਨੌਜਵਾਨ ਨੂੰ ਧਮਕੀਆਂ ਅਤੇ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ ਹੈ । ਪਰ ਹੁਣ ਨਸਲੀ ਹਮਲੇ ਨੂੰ ਲੈਕੇ ਭਾਰਤੀ ਦੇ ਲਈ ਅਮਰੀਕਾ ਨੇ ਵੱਡਾ ਫੈਸਲਾ ਲਿਆ ਹੈ । 12 ਸੂਬਿਆਂ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਖਿਲਾਫ ਹੋਣ ਵਾਲੇ ਨਫ਼ਰਤੀ ਹਮਲਿਆਂ ਵਿੱਚ ਖਾਸ ਸੁਣਵਾਈ ਹੋਵੇਗੀ । 20 ਕਰੋੜ ਰੁਪਏ ਦਾ ਪਹਿਲਾਂ ਫੰਡ ਕਮਿਸ਼ਨ ਨੂੰ ਦਿੱਤਾ ਗਿਆ ਹੈ ।

ਅਮਰੀਕਾ ਵਿੱਚ 50 ਲੱਖ ਭਾਰਤੀਆਂ ਵਿੱਚੋਂ 30 ਲੱਖ ਵਿਸ਼ੇਸ਼ ਕਮਿਸ਼ਨ ਵਾਲੇ 12 ਸੂਬਿਆਂ ਵਿੱਚ ਹਨ । ਕਮਿਸ਼ਨ ਦੇ ਬਣਨ ਤੋਂ ਬਾਅਦ ਹੁਣ ਇਸ ਦਾ ਨਿਪਟਾਰਾ ਤੇਜੀ ਨਾਲ ਹੋਵੇਗਾ । ਨਿਊਯਾਰਕ ਸਮੇਤ ਕੈਲੀਫੋਨੀਆ,ਮੈਰੀਲੈਂਡ ਅਤੇ ਸਿਸ਼ਿਗਨ ਵਰਗੇ ਸੂਬਿਆਂ ਵਿੱਚ ਬਣਾਏ ਗਏ ਖਾਸ ਕਮਿਸ਼ਨ ਨੂੰ ਵੱਡੀਆਂ ਪਾਵਰ ਦਿੱਤੀਆਂ ਗਈਆਂ ਹਨ। ਇਸ ਕਮਿਸ਼ਨ ਨੂੰ ਅਦਾਲਤ ਦੀਆਂ ਤਾਕਤਾਂ ਵੀ ਦਿੱਤੀਆਂ ਗਈਆਂ ਹਨ। ਕਮਿਸ਼ਨ ਭਾਰਤੀਆਂ ਦੀ ਸੁਰੱਖਿਆ ਦੇ ਮੁੱਦੇ ਦੇ ਨਾਲ-ਨਾਲ ਸਭਿਆਚਾਰਕ ਹਿੱਤਾਂ ਦਾ ਵੀ ਧਿਆਨ ਰੱਖੇਗਾ ।

ਕੋਰੋਨਾ ਦੇ ਬਾਅਦ ਹੇਟ ਕ੍ਰਾਈਮ ਦੇ ਮਾਮਲੇ

ਕੋਰੋਨਾ ਦੇ ਸਮੇਂ ਭਾਰਤੀਆਂ ਖਿਲਾਫ ਹੇਟ ਕ੍ਰਾਈਮ ਦੇ ਮਾਮਲਿਆਂ ਕਈ ਗੁਣਾ ਵੱਧ ਗਏ ਸਨ । ਕੰਮ ਵਾਲੀਆਂ ਥਾਵਾਂ ‘ਤੇ ਭਾਰਤੀਆ ਨਾਲ ਭੇਦਭਾਵ ਦੇ ਮਾਮਲੇ ਸਾਹਮਣੇ ਆਏ । ਪਲੂ ਰਿਸਰਚ ਦੇ ਮੁਤਾਬਿਕ ਪੁਲਿਸ ਸੁਰੱਖਿਆ ਜਾਂਚ ਦੇ ਨਾਂ ‘ਤੇ ਪਿਛਲੇ 2 ਸਾਲਾਂ ਵਿੱਚ ਭਾਰਤੀਆਂ ਦੇ ਨਾਲ ਨਸਲ ਦੇ ਅਧਾਰ ‘ਤੇ ਭੇਦਭਾਵ ਦੇ ਮਾਮਲਿਆਂ ਵਿੱਚ 25 ਫੀਸਦੀ ਦਾ ਵਾਧਾ ਹੋਇਆ ਸੀ । ਵਿਸ਼ੇਸ਼ ਕਮਿਸ਼ਨ ਨੂੰ ਪੁਲਿਸ ਦੇ ਹੱਥਾਂ ਨਾਲ ਹੋਣ ਵਾਲੇ ਭੇਦਭਾਵ ਦੇ ਮਾਮਲਿਆ ਦੀ ਸ਼ੁਰੂਵਾਤੀ ਸੁਣਵਾਈ ਦਾ ਅਧਿਕਾਰ ਦਿੱਤਾ ਗਿਆ ਹੈ ।

ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਜੇਨਿਫਰ ਰਾਜਕੁਮਾਰ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਆਦਰਸ ਪ੍ਰਵਾਸੀ ਕਿਹਾ ਜਾਂਦਾ ਹੈ। ਅਮਰੀਕੀ ਇਕੋਨਾਮੀ ਵਿੱਚ ਭਾਰਤੀਆਂ ਦਾ ਅਹਿਮ ਰੋਲ ਹੈ। ਭਾਰਤੀਆਂ ਦੇ ਲਈ 13 ਮੈਂਬਰ ਵਾਲਾ ਵਿਸ਼ੇਸ਼ ਕਮਿਸ਼ਨ ਬਣਾਉਣਾ ਅਮਰੀਕਾ ਦੇ ਇਤਿਹਾਸ ਵਿੱਚ ਵੱਡਾ ਕਦਮ ਹੈ ।