ਅੱਜ ਦੀਆਂ ਖਾਸ ਖ਼ਬਰਾਂ
1.
ਬੇਰੁਜ਼ਗਾਰ ਅਧਿਆਪਕਾਂ ਨੂੰ ਬੇਰਿਹਮੀ ਨਾਲ ਕੁੱਟਣ ਮਾਰਨ ਤੋਂ ਬਾਅਦ ਪੁਲਿਸ ਨੇ ਅਧਿਆਪਕਾਂ ‘ਤੇ ਹੀ ਕੀਤੇ ਪਰਚੇ, 43 ਅਣਪਛਾਤੇ ਅਧਿਆਪਕਾਂ ਖਿਲਾਫ ਮਾਮਲਾ ਦਰਜ, 20 ਅਧਿਆਪਕ ਨਾਮਜ਼ਦ, ਮਹਿਲਾ ਪੁਲਿਸ ਮੁਲਾਜ਼ਮ ਨਾਲ ਧੱਕਾ ਮੁੱਕੀ ਦੇ ਲਾਏ ਇਲਜ਼ਾਮ, 8 ਮਾਰਚ ਨੂੰ ਪੁਲਿਸ ਨੇ ਬੇਰਹਿਮੀ ਨਾਲ ਅਧਿਆਪਕਾਂ ਤੇ ਕੀਤਾ ਸੀ ਲਾਠੀਚਾਰਜ, ਭੜਕੇ ਅਧਿਆਪਕਾਂ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੰਦਿਆਂ ਭਾਖੜਾ ਨਹਿਰ ‘ਤੇ ਲਾਇਆ ਪੱਕਾ ਧਰਨਾ, ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਪ੍ਰਦਰਸ਼ਨ ਅੱਜ ਵੀ ਜਾਰੀ।
2.
ਭਾਰਤ ‘ਚ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 47, ਪੂਣੇ ‘ਚ ਵੀ ਮਿਲੇ 2 ਸ਼ੱਕੀ ਮਰੀਜ਼, ਭਾਰਤ ਸਮੇਤ ਪੰਜਾਬ ‘ਚ ਵੀ ਦਹਿਸ਼ਤ ਦਾ ਮਾਹੌਲ, ਪਟਿਆਲਾ ‘ਚ 2 ਸ਼ੱਕੀ ਮਰੀਜ਼ ਆਏ ਸਾਹਮਣੇ, ਮਰੀਜ਼ਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ‘ਚ ਕਰਵਾਇਆ ਭਰਤੀ, ਇਲਾਜ ਜਾਰੀ, ਅੰਮ੍ਰਿਤਸਰ ‘ਚ ਵੀ ਇੱਕ ਮਰੀਜ਼ ਦਾ ਇਲਾਜ ਜਾਰੀ, ਮਰੀਜ਼ ਕੁੱਝ ਦਿਨ ਪਹਿਲਾਂ ਹੀ ਇਟਲੀ ਤੋਂ ਪਰਤਿਆ ਸੀ ਭਾਰਤ, ਕੋਰੋਨਾਵਾਇਰਸ ਨਾਲ ਲੜਨ ਲਈ ਪੰਜਾਬ ਸਰਕਾਰ ਤਿਆਰ-ਬਰ-ਤਿਆਰ, ਸਮੇਂ-ਸਮੇਂ ‘ਤੇ ਲੋਕਾਂ ਨੂੰ ਬਿਮਾਰੀ ਤੋਂ ਬਚਣ ਦੀ ਕੀਤੀ ਜਾ ਰਹੀ ਹੈ ਅਪੀਲ।
ਇਟਲੀ ‘ਚ ਮਰਨ ਵਾਲਿਆ ਦੀ ਗਿਣਤੀ ਹੋਈ 463, ਐਮਰਜੈਂਸੀ ਦਾ ਹੋਇਆ ਐਲਾਨ, ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ‘ਤੇ ਲੱਗੀ ਪਾਬੰਦੀ,, ਪ੍ਰਧਾਨ ਮੰਤਰੀ ਜੁਸੈਪੇ ਕੌਨੇਟੇ ਮੁਤਾਬਿਕ, 6 ਕਰੋੜ ਲੋਕਾਂ ਨੂੰ ਬਚਾਉਣ ਦੀ ਕੀਤੀ ਜਾ ਰਹੀ ਹੈ। ਇਰਾਨ ਸਰਕਾਰ ਨੇ 70,000 ਕੈਦੀ ਕੀਤੇ ਰਿਹਾਅ, 595 ਨਵੇਂ ਕੇਸ ਕੀਤੇ ਦਰਜ, ਕੁੱਲ 237 ਲੋਕਾਂ ਦੀ ਹੋਈ ਮੌਤ, 7161 ਲੋਕ ਪ੍ਰਭਾਵਿਤ, ਚੀਨ ‘ਚ 3000 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ।
3.
ਇਰਾਨ ਵਿੱਚ ਫਸੇ 58 ਭਾਰਤੀਆਂ ਦੀ ਹੋਈ ਭਾਰਤ ਵਾਪਸੀ, ਚੀਨ ਵਿੱਚ ਤਬਾਹੀ ਮਚਾਉਣ ਤੋਂ ਬਾਆਦ ਇਰਾਨ ਤੇ ਇਟਲੀ ‘ਚ ਫੈਲ ਰਹੀ ਹੈ ਭਿਆਨਕ ਬਿਮਾਰੀ, ਇਹ ਲੋਕ ਧਾਰਮਿਕ ਯਾਤਰਾ ਲਈ ਗਏ ਸਨ ਇਰਾਨ, ਕੋਰੋਨਾਵਾਇਰਸ ਦੇ ਇਰਾਨ ‘ਚ ਪੈਰ ਪਸਾਰਨ ‘ਤੇ ਭਾਰਤ ਸਰਕਾਰ ਤੁਰੰਤ ਹੋਈ ਅਲਰਟ, 58 ਭਾਰਤੀਆਂ ਨੂੰ ਵਾਪਿਸ ਲਿਆਉਣ ਦੀ ਪ੍ਰਕਿਰਿਆ ਕਰ ਦਿੱਤੀ ਸੀ ਸ਼ੁਰੂ, ਪੀੜਤ ਪਰਿਵਾਰਾਂ ਨੇ ਵਿਦੇਸ਼ ਮੰਤਰੀ ਜੈ ਐੱਸ ਸ਼ੰਕਰ ਤੋਂ ਕੀਤੀ ਸੀ 58 ਭਾਰਤੀਆਂ ਨੂੰ ਵਾਪਿਸ ਲਿਆਉਣ ਦੀ ਮੰਗ, ਇਰਾਨ ‘ਚ ਹੁਣ ਤੱਕ 237 ਲੋਕਾਂ ਦੀ ਹੋ ਚੁੱਕੀ ਹੈ ਮੌਤ, 7161 ਲੋਕ ਹੋ ਚੁੱਕੇ ਨੇ ਪ੍ਰਭਾਵਿਤ।
4.
ਅੱਜ ਹੋਲੇ ਮਹੱਲੇ ਦੇ ਆਖਰੀ ਦਿਨ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਨਿੰਹਗ ਜਥੇਬੰਦੀਆਂ ਨੇ ਕੱਢਿਆ ਮਹੱਲਾ, ਹੋਲੇ-ਮਹੱਲੇ ਦੇ ਅਖੰਡ ਪਾਠਾਂ ਦੀ ਸ਼ੁਰੂਆਤ ਤੋਂ ਬਾਅਦ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਏ ਭੋਗ, ਵੱਡੀ ਗਿਣਤੀ ֹ‘ਚ ਸੰਗਤ ਨੇ ਲਵਾਈ ਹਾਜ਼ਰੀ, 5 ਪਿਆਰਿਆਂ ਦੀ ਅਗਵਾਈ ‘ਚ ਕੱਢਿਆ ਗਿਆ ਮਹੱਲਾ, ਵੱਡੀ ਗਿਣਤੀ ‘ਚ ਸੰਗਤ ਹੋਈ ਸ਼ਾਮਿਲ, ਸ਼ਹੀਦੀਬਾਗ ਤੋਂ ਆਰੰਭ ਹੋਇਆ ਨਗਰ ਕੀਰਤਨ ਸ਼ਾਨੋ-ਸ਼ੌਕਤ ਨਾਲ ਪਹੁੰਚਿਆ ਚਰਨ ਗੰਗਾ ਸਟੇਡੀਅਮ, ਸਟੇਡੀਅਮ ਪਹੁੰਚ ਕੇ ਨਿਹੰਗ ਸਿੰਘਾਂ ਨੇ ਘੋੜ ਸਵਾਰੀ ਅਤੇ ਨੇਜੇ ਬਾਜੀ ਦੇ ਦਿਖਾਏ ਜੋਹਰ, ਅਰਦਾਸ ਤੋਂ ਬਾਅਦ ਸੰਪੂਰਨ ਹੋਇਆ ਹੋਲਾ ਮਹੱਲਾ।
5.
ਮੱਧ ਪ੍ਰਦੇਸ਼ ਦੀ ਸਿਆਸਤ ‘ਚ ਭੁਚਾਲ, ਕਾਂਗਰਸ ਸਰਕਾਰ ਨੂੰ ਵੱਡਾ ਝਟਕਾ, ਜੋਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ, ਸਿੰਧੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਤੁਰੰਤ ਬਾਅਦ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਭੇਜਿਆ ਅਸਤੀਫਾ, ਸਿੰਧੀਆਂ ਨੂੰ BJP ‘ਚ ਮਿਲ ਸਕਦਾ ਹੈ ਵੱਡਾ ਅਹੁਦਾ, ਵਿਧਾਇਕ ਏਦਲ ਸਿੰਘ ਅਤੇ ਬਿਸਾਹੁਲਾਲ ਸਿੰਘ ਸਮੇਤ 20 ਹੋਰ ਵਿਧਾਇਕਾਂ ਨੇ ਵੀ ਦਿੱਤੇ ਅਸਤੀਫ਼ੇ, 2019 ਦੀਆਂ ਲੋਕ ਸਭਾ ਚੋਣਾਂ ਅਤੇ 2018 ਦੀਆਂ ਮੱਧ ਪ੍ਰਦੇਸ਼ ਚੋਣਾ ਸਮੇ ਕਾਂਗਰਸ ਦੇ ਇੱਕ ਮਜਬੂਤ ਨੌਜਵਾਨ ਲੀਡਰ ਬਣ ਉਭਰੇ ਸਨ ਸਿੰਧੀਆ।
6.
ਹੋਲੀ ਦੇ ਤਿਉਹਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਚੰਬਾ ‘ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖਾਹੀ ‘ਚ ਡਿੱਗੀ HRTC ਦੀ ਬੱਸ, 5 ਲੋਕਾਂ ਦੀ ਮੌਤ,32 ਜ਼ਖਮੀ, ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ‘ਚ ਕਰਵਾਇਆ ਭਰਤੀ, ਚੰਬਾ ਪਠਾਨਕੋਟ ਹਾਈਵੇ ‘ਤੇ ਕਾਂਦੂ ਨੇੜੇ ਵਾਪਰਿਆ ਇਹ ਹਾਦਸਾ, ਦੇਹਰਾਦੂਨ ਤੋਂ ਚੰਬਾ ਆ ਰਹੀ ਸੀ ਇਹ ਬੱਸ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸੰਭਾਲਿਆ ਮੋਰਚਾ, ਵੱਡੀ ਗਿਣਤੀ ‘ਚ ਲੋਕ ਹੋਏ ਇੱਕਠੇ, ਸਵੇਰੇ ਸਾਢੇ ਛੇ ਵਜੇ ਵਾਪਰਿਆ ਇਹ ਹਾਦਸਾ, ਬੱਸ ਚ ਸਫ਼ਰ ਕਰ ਰਹੇ ਜਿਆਦਾਤਰ ਲੋਕ ਚੰਬੇ ਦੇ ਹੀ ਰਹਿਣ ਵਾਲੇ ਸਨ।
ਹੋਰ ਖਬਰਾਂ ਪੜ੍ਹਨ ਲਈ ਬਣੇ ਰਹੋ khalastv.com ਨਾਲ।