ਚੰਡੀਗੜ੍ਹ- ਕੇਂਦਰੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਉਨ੍ਹਾਂ 281 ਵਿਦੇਸ਼ੀ ਨਾਗਰਿਕਾਂ ਨੂੰ ਬਲੈਕਲਿਸਟ ਕਰੇਗਾ, ਜੋ ਨਿਜ਼ਾਮੂਦੀਨ ਵਿੱਚ ਜਮਾਤ ਦੇ ਧਾਰਮਿਕ ਸਮਾਗਮ ਦੌਰਾਨ ਸ਼ਿਰਕਤ ਕਰਨ ਲਈ ਸੈਲਾਨੀ ਵੀਜ਼ੇ ’ਤੇ ਭਾਰਤ ਆਏ ਸਨ। ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਆਏ ਭਾਰਤੀਆਂ ਦੀ ਸੂਚੀ ਬਣਾਈ ਗਈ ਹੈ ਜਿਸ ਤਹਿਤ ਸਭ ਤੋਂ ਵੱਧ ਤਾਮਿਲਨਾਡੂ ਤੋਂ 501, ਅਸਾਮ ਤੋਂ 216, ਉੱਤਰ ਪ੍ਰਦੇਸ਼ ਤੋਂ 156, ਮਹਾਰਾਸ਼ਟਰ ਤੋਂ 109 ਤੇ ਮੱਧ ਪ੍ਰਦੇਸ਼ ਤੋਂ 107 ਲੋਕ ਸ਼ਾਮਲ ਹਨ। ਨਿਜ਼ਾਮੂਦੀਨ ਵਿੱਚ ਆਏ 281 ਵਿਦੇਸ਼ੀਆਂ ’ਚੋਂ ਨੇਪਾਲ ਤੋਂ 19, ਮਲੇਸ਼ੀਆ ਤੋਂ 20, ਮਿਆਂਮਾਰ ਤੋਂ 33, ਡਿਜੀਬਊਟੀ, ਫਰਾਂਸ, ਕੁਵੈਤ ਅਫ਼ਗਾਨਿਸਤਾਨ ਤੋਂ ਇਕ-ਇਕ, ਕਿਰਗਿਸਤਾਨ ਤੋਂ 28, ਇੰਡੋਨੇਸ਼ੀਆ ਤੋਂ 72, ਥਾਈਲੈਂਡ ਤੋਂ 7, ਸ੍ਰੀਲੰਕਾ ਤੋਂ 34, ਬੰਗਲਾਦੇਸ਼ ਤੋਂ 19, ਇੰਗਲੈਂਡ ਤੋਂ 3, ਸਿੰਗਾਪੁਰ ਤੋਂ ਇਕ, ਫਿਜੀ ਤੋਂ 4 ਲੋਕ ਆਏ ਤੇ ਇਨ੍ਹਾਂ ‘ਚੋਂ ਬਹੁਤੇ ਸੈਲਾਨੀ ਵੀਜ਼ੇ ’ਤੇ ਆਏ।