‘ਦ ਖ਼ਾਲਸ ਬਿਊਰੋ :- ਲੁਧਿਆਣਾ ਦੇ ਅਨਿਲ ਕੋਹਲੀ ਦੀ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਮੌਤ ਹੋ ਗਈ ਹੈ। ਪਿਛਲੇ ਦਿਨੀਂ ਕੋਰੋਨਾ ਅਨਿਲ ਪਾਜ਼ੀਟਿਵ ਪਾਏ ਗਏ ਸੀ ਤੇ ਹਾਲਤ ਖ਼ਰਾਬ ਹੋਣ ਕਾਰਨ ਵੈਂਟੀਲੇਟਰ ‘ਤੇ ਸਨ। ਇਹ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਡੀਪੀਆਰਓ ਪ੍ਰਬਦੀਪ ਸਿੰਘ ਨੇ ਟਵੀਟ ਕਰਦੇ ਹੋਏ ਸਾਂਝੀ ਕੀਤੀ ਹੈ। ਸਰਕਾਰ ਨੇ ਅਨਿਲ ਕੋਹਲੀ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਦੀ ਅਨੁਮਤੀ ਦੇ ਦਿੱਤੀ ਸੀ ਤੇ ਡੋਨਰ ਵੀ ਮਿਲ ਗਿਆ ਸੀ ਪਰ ਉਨ੍ਹਾਂ ਦੀ ਮੌਤ ਹੋ ਗਈ। ਲੁਧਿਆਣਾ ਜ਼ਿਲ੍ਹੇ ਦੀ ਇਹ ਚੌਥੀ ਮੌਤ ਹੈ।

ਜਦਕਿ 17 ਅਪ੍ਰੈਲ ਨੂੰ ਇੱਕ ਕੋਰੋਨਾ ਪਾਜ਼ੀਟਿਵ ਮਰੀਜ਼ ਗੁਰਮੇਲ ਸਿੰਘ ਕਾਨੂੰਨਗੋ ਦੀ ਮੌਤ ਹੋਈ ਸੀ। ਇਸ ਤੋਂ ਪਿਹਲਾਂ ਅਮਰਪੁਰਾ ਤੇ ਸ਼ਿਮਲਪੂਰੀ ਦੀ ਰਹਿਣ ਵਾਲੀ ਮਹਿਲਾ ਦੇ ਮੌਤ ਇਸ ਮਹਾਂਮਾਰੀ ਨਾਲ ਹੋ ਚੁੱਕੀ ਹੈ। ਲੁਧਿਆਣਾ ‘ਚ ਹੁਣ ਤੱਕ ਕੁੱਲ 15 ਮਰੀਜ਼ ਹੋ ਚੁੱਕੇ ਹਨ। ਏਸੀਪੀ ਦੇ ਸੰਪਰਕ ‘ਚ ਆਉਣ ਵਾਲੀ ਉਸ ਦੀ ਪਤਨੀ ਪਲਕ, ਐੱਸ.ਐੱਚ.ਓ ਬਸਤੀ ਜੋਧੇਵਾਲ ਅਰਸ਼ਪ੍ਰੀਤ, ਫਿਰੋਜ਼ਪੁਰ ਤੋਂ ਇੱਕ ਕਾਂਸਟੇਬਲ, ਇੱਕ ਡੀਐਮਓ ਤੇ ਇੱਕ ਏਐੱਸਆਈ ‘ਚ ਕੋਰੋਨਾ ਪਾਇਆ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟਰ ਅਕਾਉਂਟ ਰਾਹੀਂ ਸੂਬੇ ‘ਚ ਹੋਈ ਚੌਥੀ ਮੌਤ ਦਾ ਅਫ਼ਸੋਸ ਜਤਾਉਂਦੇ ਹੋਏ ਲਿਖਿਆ ਕਿ ਇਹ ਬੋਹਤ ਦੁਖ ਦੀ ਗੱਲ ਹੈ ਕਿ ਕੱਲ੍ਹ ਗੁਰਮੇਲ ਸਿੰਘ ਕਾਨੂੰਨਗੋ ਤੇ ਅੱਜ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਹੈ। ਇਸ ਸੰਕਟ ਦੀ ਘੜੀ ‘ਚ ਸਾਨੂੰ ਸਾਡੇ ਪੁਲਿਸ ਮੁਲਾਜ਼ਮਾ ਨੂੰ ਜੋ ਕੋਰੋਨਾ ਕਾਰਨ ਆਪਣੀ ਜਾਣ ਗੁਆ ਚੁੱਕੇ ਨੇ, ਰਾਜ ਲਈ ਇੱਕ ਵੱਡਾ ਘਾਟਾ ਹੈ। ਮੈਂ ਸੋਗ ਦੇ ਇਸ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ।