ਬਿਉਰੋ ਰਿਪੋਰਟ : ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਤੋਂ ਇੱਕ ਹੋਰ ਕਿਸਾਨ ਨੂੰ ਲੈਕੇ ਮਾੜੀ ਖਬਰ ਆਈ ਹੈ । ਖਨੌਰੀ ਬਾਰਡਰ ‘ਤੇ ਮੋਰਚੇ ਵਿੱਚ ਸ਼ਾਮਲ ਬਜ਼ੁਰਗ ਕਿਸਾਨ ਮਨਜੀਤ ਸਿੰਘ ਦੀ ਮੌਤ ਹੋ ਗਈ ਹੈ,ਦੱਸਿਆ ਜਾ ਰਿਹਾ ਹੈ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋਇਆ ਹੈ । ਮਨਜੀਤ ਸਿੰਘ ਪਿੰਡ ਕੰਗਥਲਾ ਦੇ ਰਹਿਣ ਵਾਲੇ ਸਨ ਅਤੇ 12 ਫਰਵਰੀ ਤੋਂ ਹੀ ਖਨੌਰੀ ਬਾਰਡਰ ‘ਤੇ ਪਹੁੰਚੇ ਹੋਏ ਸਨ । ਇਸ ਤੋਂ ਪਹਿਲਾਂ ਸ਼ੰਭੂ ਬਾਰਡਰ ‘ਤੇ ਵੀਰਵਾਰ ਨੂੰ ਇੱਕ ਕਿਸਾਨ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ ਜਿਸ ਦਾ ਸਸਕਾਰ ਸ਼ਨਿੱਚਰਵਾਰ ਨੂੰ ਕੀਤਾ ਗਿਆ ਸੀ ।
ਵੀਰਵਾਰ ਨੂੰ ਜਿਸ ਕਿਸਾਨ ਦਾ ਦੇਹਾਂਤ ਹੋਇਆ ਸੀ ਉਨ੍ਹਾਂ ਦਾ ਨਾਂ ਗਿਆਨ ਸਿੰਘ ਸੀ ਅਤੇ ਉਨ੍ਹਾਂ ਦੀ ਉਮਰ 65 ਸਾਲ ਸੀ । ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਸਨ। ਵੀਰਵਾਰ ਦੇਰ ਸ਼ਾਮ ਛਾਤੀ ‘ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ੁਕਰਵਾਰ ਨੂੰ ਹੀ ਸ਼ੰਭੂ ਬਾਰਡਰ ਤੇ ਤਾਇਨਾਤ ਹਰਿਆਣਾ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ ਗਈ ਸੀ ।
ਚੌਥੇ ਦੌਰ ਦੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੁਣ ਤੱਕ ਅੰਦੋਲਨ ਦੌਰਾਨ ਦੇਹਾਂਤ ਹੋਏ ਕਿਸਾਨ ਅਤੇ ਪੁਲਿਸ ਮੁਲਾਜ਼ਮ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ।