The Khalas Tv Blog India ਹਨੋਗੀ ਮੰਦਿਰ ਨੇੜੇ ਵਾਪਰਿਆ ਹਾਦਸਾ, ਕਾਰਾਂ ‘ਤੇ ਡਿੱਗੇ ਪੱਥਰ, 2 ਮੌਤਾਂ
India

ਹਨੋਗੀ ਮੰਦਿਰ ਨੇੜੇ ਵਾਪਰਿਆ ਹਾਦਸਾ, ਕਾਰਾਂ ‘ਤੇ ਡਿੱਗੇ ਪੱਥਰ, 2 ਮੌਤਾਂ

‘ਦ ਖ਼ਾਲਸ ਬਿਊਰੋ:- ਅੱਜ ਸਵੇਰੇ ਚੰਡੀਗੜ੍ਹ-ਮਨਾਲੀ ਰਾਜਮਾਰਗ ‘ਤੇ ਹਨੋਗੀ ਮੰਦਿਰ ਨੇੜੇ ਕਾਰਾਂ ‘ਤੇ ਢਿੱਗਾਂ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਪੁਲਿਸ ਅਨੁਸਾਰ ਵੱਡੇ-ਵੱਡੇ ਪੱਥਰਾਂ ਵਾਲੀਆਂ ਢਿੱਗਾਂ ਡਿੱਗਣ ਕਾਰਨ ਘਟਨਾ ਸਥਾਨ ‘ਤੇ ਸੜਕ ਕਿਨਾਰੇ ਖੜ੍ਹੇ ਇੱਕ ਵਾਹਨ ‘ਚ ਸਵਾਰ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇੱਕ ਹੋਰ ਵਾਹਨ ਇਸ ਖੇਤਰ ਵਿੱਚ ਮੰਡੀ ਵਾਲੇ ਪਾਸਿਓਂ ਕੁੱਲੂ ਵੱਲ ਜਾ ਰਿਹਾ ਸੀ ਜਦੋਂ ਫਿਰ ਢਿੱਗਾਂ ਡਿੱਗਣ ਕਾਰਨ ਉਹ ਹੇਠਾਂ ਦਬ ਗਿਆ। ਵਾਹਨ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਗੁਰਮੁਖ ਸਿੰਘ ਵਜੋਂ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ਅਧੀਨ ਪੈਂਦੇ ਪਿੰਡ ਸਮਰਖੁਰਦ ਦਾ ਵਸਨੀਕ ਸੀ। ਜ਼ਖਮੀਆਂ ਨੂੰ ਨੇੜੇ ਦੇ ਸਿਹਤ ਕੇਂਦਰ ਨਾਗਵੈਨ ਵਿਖੇ ਲਿਜਾਇਆ ਗਿਆ ਹੈ।

Exit mobile version