‘ਦ ਖ਼ਾਲਸ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਿਆਨ ਦਿੱਤਾ ਹੈ ਕਿ ਸੱਚਖੰਡ ਸ਼੍ਰੀ ਹਜ਼ੂਰ ਤੋਂ ਵਾਪਸ ਆਈਆਂ ਸੰਗਤਾਂ ਨੂੰ ਕੋਰੋਨਾ ਪੀੜਤ ਦੱਸਣਾ ਸ਼ੱਕ ਦੇ ਘੇਰੇ ਵਿੱਚ ਹੈ। ਕਿਉਂਕਿ ਸਿੰਘ ਸਾਹਿਬ ਜੀ ਨੇ ਕਿਹਾ ਕਿ ਬਾਬਾ ਬਲਵਿੰਦਰ ਸਿੰਘ ਜੀ ਕਾਰਸੇਵਾ ਹਜ਼ੂਰ ਸਾਹਿਬ ਵਾਲਿਆਂ ਨੇ ਅੱਜ ਫੋਨ ‘ਤੇ ਦੱਸਿਆ ਕਿ ਸੰਗਤਾਂ ਸਵਾ ਮਹੀਨੇ ਦੇ ਕਰੀਬ ਸ਼੍ਰੀ ਹਜ਼ੂਰ ਸਾਹਿਬ ਸਰਾਵਾਂ ਵਿੱਚ ਰਹੀਆਂ ਹਨ, ਜਿਸ ਦੌਰਾਨ ਉਨ੍ਹਾਂ ਦੇ ਤਿੰਨ ਵਾਰ ਟੈਸਟ ਕਰਵਾਏ ਗਏ ਜਿਸ ਵਿੱਚ ਵੀ ਸ਼ਰਧਾਲੂ ਦੇ ਕੋਰੋਨਾ ਬੀਮਾਰੀ ਦੇ ਲੱਛਣ ਨਹੀਂ ਆਏ, ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪਹੁੰਚਦਿਆਂ ਹੀ ਸੰਗਤਾਂ ਕੋਰੋਨਾ ਪੀਰਤ ਕਿਵੇਂ ਹੋ ਗਈਆਂ ? ਸਿੰਘ ਸਾਹਿਬ ਜੀ ਨੇ ਕਿਹਾ ਕਿ 25 ਅਪ੍ਰੈਲ ਨੂੰ ਸੰਗਤਾਂ ਦੀ ਸ਼ੁਰੂਆਤ ਹੁੰਦੀ ਹੈ, 27 ਅਪ੍ਰੈਲ ਨੂੰ ਟੈਸਟ ਹੁੰਦੇ ਹਨ ਤੇ ਸੰਗਤਾਂ ਨੂੰ ਕੋਰੋਨਾ ਦੇ ਨਾਂ ‘ਤੇ ਜਬਰੀ ਘਰਾਂ ਤੋਂ ਚੱਕ ਕੇ ਡੇਰਿਆਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਜੋ ਹੈਰਾਨੀ ਦੀ ਗੱਲ ਹੈ। ਸਿੰਘ ਸਾਹਿਬ ਜੀ ਨੇ ਇਹ ਵੀ ਤੌਖਲਾ ਪ੍ਰਗਟ ਕੀਤਾ ਹੈ ਕਿ ( ਤਬਲੀਗੀ ਭਾਈਚਾਰੇ ਦੇ ਮੁਸਲਿਮ ) ਸਮਾਜ ਵਾਂਗ ਕਿਤੇ ਸਿੱਖ ਸਮਾਜ ਨੂੰ ਵੀ ਨਿਸ਼ਾਨਾ ਬਣਾਉਣ ਦੀ ਸਾਜਿਸ਼ ਜਾਪਦੀ ਹੈ। ਇਸ ਤੋਂ ਇਲਾਵਾ ਸਿੰਘ ਸਾਹਿਬ ਜੀ ਨੇ ਇਸ ਗੱਲ ਦਾ ਵੀ ਸਖ਼ਤ ਨੋਟਿਸ ਲਿਆ ਹੈ ਕਿ ਸਿੱਖ ਸੰਗਤਾਂ ਨੂੰ ਸਿੱਖ ਭਾਵਨਾਵਾਂ ਦੇ ਉਲਟ ਗੁਰੂ ਘਰਾਂ ਦੀ ਬਜਾਏ ਡੇਰਿਆਂ ਵਿੱਚ ਧੱਕੇ ਨਾਲ ਠਹਿਰਾਉਣਾ ਠੀਕ ਨਹੀਂ ਹੈ।
Punjab
ਹਜ਼ੂਰ ਸਾਹਿਬ ਦੀ ਸੰਗਤਾਂ ਨੂੰ ਕੋਰੋਨਾ ਪੀੜਤ ਦੱਸਣਾ ਸ਼ੱਕੀ ਹੈ- ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ
- April 30, 2020

Related Post
India, International, Khaas Lekh, Khalas Tv Special, Sports
AI ਦਾ ਖ਼ਤਰਨਾਕ ਚਿਹਰਾ – ਫੋਟੋ ਨਾਲ ਛੇੜਛਾੜ ਹੋ
January 8, 2026
India, Khaas Lekh, Khalas Tv Special, Technology
ਮੌਤ ਨੂੰ ਮਾਤ ਦੇਣ ਵਾਲਾ ਯੰਤਰ! ਕੀ ‘Temple’ ਡਿਵਾਈਸ
January 8, 2026
