Punjab

ਸੜਕ ਹਾਦਸੇ ਵਿੱਚ ਗਈ ਪਟਿਆਲਾ ਦੇ ਲੈਕਚਰਾਰ ਦੀ ਮੌਤ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਾਭਾ ਵਿੱਚ ਵਾਪਰੇ ਇਕ ਸੜਕ ਹਾਦਸੇ ਵਿੱਚ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰਵਿੰਦਰ ਸਿੰਘ ਬਲਾਕ ਨਾਭਾ ਦੇ ਸਰਕਾਰੀ ਸਕੂਲ ਮੰਡੌਤ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਸਨ।

ਪਟਿਆਲਾ ਦਾ ਰਹਿਣ ਵਾਲਾ ਰਵਿੰਦਰ ਸਿੰਘ ਨਾਭਾ ਵਿਖੇ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਸਵੇਰ ਸਮੇਂ ਜਦੋਂ ਉਹ ਸੈਰ ਕਰ ਰਿਹਾ ਸੀ ਤਾਂ ਬੌੜਾਂ ਗੇਟ ਚੌਕ ਉਤੇ ਪਿੱਛੋਂ ਤੋਂ ਆ ਰਹੇ ਇਕ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਕਾਰਨ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।