ਚੰਡੀਗੜ੍ਹ-(ਪੁਨੀਤ ਕੌਰ) ਗਿੱਦੜਬਾਹਾ, ਪੰਜਾਬ ਦੇ ਇੱਕ ਮੁਸਲਮਾਨ ਵਿਅਕਤੀ ਅਬਦੁੱਲ ਹਕੀਮ ਨੇ ਦਿਲ-ਖਿੱਚਵੀਂ ਵਜ੍ਹਾ ਕਰਕੇ ਆਪਣੇ ਵਿਆਹ ‘ਤੇ ਪੱਗ ਬੰਨ੍ਹੀ। ਮੁਸਲਮਾਨਾਂ ਦੀ ਮਦਦ ਕਰਨ ਵਾਲੇ ਅਤੇ ਉਹਨਾਂ ਨੂੰ ਖਾਣਾ ਅਤੇ ਪਨਾਹ ਦੇਣ ਵਾਲੇ ਸਿੱਖਾਂ ਨਾਲ ਏਕਤਾ ਦਰਸਾਉਂਦੇ ਹੋਏ, ਹਕੀਮ ਅਤੇ ਉਨ੍ਹਾਂ ਦੇ ਬਹੁਤ ਸਾਰੇ ਮਹਿਮਾਨਾਂ ਨੇ ਧਰਮਾਂ ਵਿੱਚ ਏਕਤਾ ਦੇ ਸੰਦੇਸ਼ ਦੇ ਸਮਰਥਨ ਵਿੱਚ ਪੱਗਾਂ ਬੰਨ੍ਹੀਆਂ ਸਨ।

ਅਬਦੁੱਲ ਦੇ ਪਰਿਵਾਰ ਅਤੇ ਸਹੁਰਿਆਂ ਨੇ ਅਬਦੁੱਲ ਵੱਲੋਂ ਸਮਾਜਕ-ਰਾਜਨੀਤਿਕ ਮਹੱਤਤਾ ਨੂੰ ਮਹਿਸੂਸ ਕਰਦਿਆਂ ਉਸ ਵੱਲੋਂ ਕੀਤੇ ਗਏ ਇਸ ਕਾਰਜ ਦੀ ਪ੍ਰਸ਼ੰਸਾ ਕੀਤੀ।ਅਬਦੁੱਲ ਦੇ ਸਹੁਰੇ, ਸਲੀਮ ਖਾਨ ਨੇ ਉਸਦੇ ਫੈਸਲੇ ‘ਤੇ ਮਾਣ ਕਰਦਿਆਂ ਕਿਹਾ ਕਿ “ਲੋਕ ਮੈਨੂੰ ਅਜੇ ਵੀ ਵਧਾਈਆਂ ਦੇ ਰਹੇ ਹਨ, ਕਿਉਂਕਿ ਇਹ ਇੱਕ ਕਿਸਮ ਦੀ ਭਾਈਚਾਰਕ ਸਾਂਝ ਦਾ ਇਸ਼ਾਰਾ ਸੀ। ਅਬਦੁੱਲ ਨੇ ਪਹਿਲਾਂ ਹੀ ਸਾਨੂੰ ਦੱਸਿਆ ਸੀ ਕਿ ਉਹ ਸਿੱਖਾਂ ਦੇ ਸਨਮਾਨ ਵਿਚ ਆਪਣੇ ਵਿਆਹ ‘ਤੇ ਦਸਤਾਰ ਬੰਨ੍ਹਣਗੇ, ਜਿਨ੍ਹਾਂ ਨੇ ਦਿੱਲੀ ਵਿਚ ਮੁਸਲਮਾਨਾਂ ਨੂੰ ਬਚਾਇਆ ਸੀ ਅਤੇ ਫਿਰਕੂ ਸਦਭਾਵਨਾ ਦਾ ਸੰਦੇਸ਼ ਦਿੱਤਾ ਸੀ। ਅਸੀਂ ਉਸ ਦੇ ਇਸ ਫੈਸਲੇ ਤੋਂ ਖੁਸ਼ ਹਾਂ। ”

ਉਨ੍ਹਾਂ ਨੇ ਇਹ ਵੀ ਦੱਸਿਆ ਕਿ “ਇੱਕ ਸੱਚੇ ਮੁਸਲਮਾਨ ਦੀ ਪਛਾਣ ਉਸਦੀ ਟੋਪੀ ਦੁਆਰਾ ਹੀ ਨਹੀਂ, ਬਲਕਿ ਉਸਦੀ ਇਮਾਨਦਾਰੀ ਨਾਲ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਇੱਕ ਸੱਚੇ ਸਿੱਖ ਦੀ ਪਹਿਚਾਣ ਉਸ ਦੀ ਪੱਗ ਹੀ ਨਹੀਂ, ਬਲਕਿ ਉਸਦੀ ਗੁਰਸਿੱਖੀ ਵੀ ਹੈ।

24 ਫਰਵਰੀ ਨੂੰ,ਦਿੱਲੀ ਵਿੱਚ ਆਈ ਸਭ ਤੋਂ ਭਿਆਨਕ ਫਿਰਕੂ ਹਿੰਸਾ ਵਿੱਚ, ਮਹਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਇੰਦਰਜੀਤ ਸਿੰਘ ਨੇ ਇੱਕ ਬੁਲੇਟ ਮੋਟਰਸਾਈਕਲ ਅਤੇ ਸਕੂਟੀ ਦੀ ਵਰਤੋਂ ਕਰਦਿਆਂ ਆਪਣੇ ਮੁਸਲਿਮ ਗੁਆਂਢੀਆਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਸੀ।

Leave a Reply

Your email address will not be published. Required fields are marked *