‘ਦ ਖ਼ਾਲਸ ਬਿਊਰੋ :- ਮਹਾਂਮਾਰੀ ਕੋਰੋਨਾਵਾਇਰਸ ਦੇ ਪੂਰੇ ਵਿਸ਼ਵ ‘ਚ ਫੈਲਣ ਕਾਰਨ ਲਗਾਏ ਗਏ ਲਾਕਡਾਊਣ ਦੇ ਤੀਨ ਮਹੀਨਿਆਂ ਦੌਰਾਨ ਹੀ ਸਰਕਾਰਾਂ ਵੱਲੋਂ ਢਿੱਲ ਦੇਣਾ ਹੁਣ ਮਹਿੰਗਾ ਪੈ ਰਿਹਾ ਹੈ। ਜਿਸ ਕਾਰਨ ਹਾਲਾਤ ਇੱਕ ਵਾਰ ਫਿਰ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨੇੜੇ ਸ਼ਾਹਕੋਟ ਦੇ SDM ਤੇ DSP ਸਮੇਤ 32 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ।

ਸੂਬੇ ‘ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ ਤੇ ਇਸ ਔਖੀ ਘੜੀ ‘ਚ ਆਪਣੀ ਡਿਊਟੀ ਮੋਹਰੀ ਕਤਾਰ ‘ਚ ਨਿਭਾ ਰਹੇ ਸਿਵਲ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਹੁਣ ਇਸ ਦੀ ਲਪੇਟ ‘ਚ ਆ ਰਹੇ ਹਨ। ਸ਼ਾਹਕੋਟ ਦੇ SDM ਸੰਜੀਵ ਕੁਮਾਰ ,ਪੰਜਾਬ ਪੁਲਿਸ ਦੇ ਇੱਕ DSP ਸਮੇਤ 32 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਇਲਾਕੇ ‘ਚ ਹੜਕੰਪ ਮੰਚ ਉਠਿਆ।

ਜਾਣਕਾਰੀ ਮੁਤਾਬਿਕ ਅੱਜ ਜ਼ਿਲ੍ਹਾ ਜਲੰਧਰ ਦੇ 32 ਕੋਰੋਨਾ ਕੇਸ ਪਾਜ਼ਿਟਿਵ ਆਏ ਅਤੇ ਮਰੀਜ਼ਾਂ ‘ਚ ਸਬ ਡਵੀਜ਼ਨ ਸ਼ਾਹਕੋਟ ਦੇ SDM ਡਾ. ਸੰਜੀਵ ਸ਼ਰਮਾ ਦੀ ਰਿਪੋਰਟ ਵੀ ਸ਼ਾਮਿਲ ਸੀ। ਸਿਹਤ ਵਿਭਾਗ ਵਲੋਂ ਬੀਤੇ ਦਿਨ ਸੰਜੀਵ ਸ਼ਰਮਾ ਦੇ ਕੋਰੋਨਾ ਟੈਸਟ ਲਈ ਸੈਂਪਲ ਸ਼ਾਹਕੋਟ ਦੇ ਸਿਵਲ ਹਸਪਤਾਲ ‘ਚ ਲਏ ਗਏ ਸਨ।

ਦੱਸ ਦੇਈਏ ਕਿ ਬੀਤੇ ਦਿਨ ਹੁਸ਼ਿਆਰਪੁਰ ਦੇ ਵੀ SDM ਅਮਿਤ ਮਹਾਜਨ ਤੇ ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਗਲੇ ਦੋ ਦਿਨਾਂ ਲਈ ਨਗਰ ਨਿਗਮ ਦਫ਼ਤਰ, ਤਹਿਸੀਲ ਕੰਪਲੈਕਸ ਤੇ DC ਦਫ਼ਤਰ ਨੂੰ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।