Punjab

ਵਿਰੋਧੀ ਗਲਤ ਇਲਜ਼ਾਮ ਲਾ ਕੇ ਕੋਵਿਡ ਜੰਗ ਕਰ ਰਹੀ ਹੈ ਕਮਜ਼ੋਰ – ਕੈਪਟਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੈਕਸੀਨ ਵਿਵਾਦ ‘ਤੇ ਵਿਰੋਧੀਆਂ ਵੱਲੋਂ ਲਾਏ ਗਏ ਸਕੈਮ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਲਈ ਫੈਸਲਾ ਲਿਆ ਗਿਆ ਹੈ, ਮਹਾਂਮਾਰੀ ਦੌਰਾਨ ਲਾਭ ਖੱਟਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਫਤਿਹ ਕਿੱਟ ‘ਤੇ ਵਿਵਾਦ ਸਿਆਸਤ ਤੋਂ ਪ੍ਰੇਰਿਤ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਵਿਰੋਧੀ ਅਜਿਹੇ ਬਿਆਨ ਦੇ ਕੇ ਕੋਵਿਡ ਜੰਗ ਨੂੰ ਕਮਜ਼ੋਰ ਕਰ ਰਹੇ ਹਨ। ਵਿਰੋਧੀ 2022 ਦੀਆਂ ਚੋਣਾਂ ਲਈ ਏਜੰਡਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ-ਨਾਲ ਕਰੋਨਾ ਨਿਯਮ ਵੀ ਤੋੜੇ ਜਾ ਰਹੇ ਹਨ।