‘ਦ ਖਾਲਸ ਬਿਊਰੋ :- ਗਲੋਬਲ ਪੱਧਰ ਉੱਤੇ ਕਰੋੜ ਤੇ ਅਰਬ ਤੋਂ ਵੱਧ ਲੋਕ ਬੇਰੁਜ਼ਗਾਰ ਵਰਕਰਾਂ ਦੀਆਂ ਨੌਕਰੀਆਂ ਖੁਸ ਸਕਦੀਆਂ ਹਨ ਜਾਂ ਤਨਖ਼ਾਹ ਕਟੌਤੀਆਂ ਹੋ ਸਕਦੀਆਂ ਹਨ।
ਜਨੇਵਾ ਦੇ ਕੌਮਾਂਤਰੀ ਲੇਬਰ ਸੰਗਠਨ ਨੇ ਲੌਕਡਾਊਨ ਕਾਰਨ ਹੋਣ ਵਾਲੇ ਰੁਜ਼ਗਾਰ ਦੇ ਨੁਕਸਾਨ ਦਾ ਅਨੁਮਾਨ ਲਾਇਆ ਹੈ। ਇਸ ਅੰਦਾਜ਼ੇ ਮੁਤਾਬਕ ਸਾਲ 2020 ਦੀ ਦੂਜੀ ਤਿਮਾਹੀ ਵਿੱਚ ਦੁਨੀਆਂ ਦੀ ਕੁੱਲ 3.3 ਬਿਲੀਅਨ ਵਰਕ ਫੋਰਸ ਦੇ ਵਰਕਿੰਗ ਘੰਟਿਆਂ ਵਿੱਚ 6.7 ਫ਼ੀਸਦ ਦੀ ਕਮੀ ਆ ਸਕਦੀ ਹੈ।
ਇਸ ਹਿਸਾਬ ਨਾਲ ਰੁਜ਼ਗਾਰ ਦੀ ਕਮੀ ਦਾ ਇਹ ਅੰਕੜਾ 195 ਮਿਲੀਅਨ ਦੇ ਕਰੀਬ ਬਣਦਾ ਹੈ।
ਯੂਐਨ ਦੇ ਇਸ ਸੰਗਠਨ ਮੁਤਾਬਕ ਸਰਕਾਰਾਂ ਵਲੋਂ ਗੈਰ ਜ਼ਰੂਰੀ ਸੇਵਾਵਾਂ ਬੰਦ ਕਰਨ ਨਾਲ 38 ਫ਼ੀਸਦੀ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਭਾਰਤ ‘ਚ 90 ਲੱਖ ਨੌਕਰੀਆਂ ਘਟੀਆਂ। ਸੈਂਟਰ ਫੌਰ ਮੋਨੀਟਰਿੰਗ ਇੰਡੀਅਨ ਇਕੋਨੌਮੀ ਦੇ ਮਹੇਸ਼ ਵਿਆਸ ਮੁਤਾਬਕ ਲੌਕਡਾਊਨ ਕਾਰਨ ਮਾਰਚ ਮਹੀਨੇ ਵਿੱਚ ਬੇਰੁਜ਼ਗਾਰੀ ਦੀ ਦਰ 23 ਫ਼ੀਸਦੀ ਤੋਂ ਵੱਧ ਹੋ ਗਈ ਹੈ।
ਇੱਕ ਇੰਟਰਵਿਊ ਵਿੱਚ ਵਿਆਸ ਨੇ ਕਿਹਾ ਕਿ ਜਨਵਰੀ 2020 ਤੋਂ ਬੇਰੁਜ਼ਗਾਰੀ ਵਿੱਚ ਗਿਰਾਵਟ ਸ਼ੁਰੂ ਹੋ ਗਈ ਸੀ, ਪਰ ਮਾਰਚ ਮਹੀਨੇ ਵਿੱਚ ਬੇਰੁਜ਼ਗਾਰੀ ਦਾ ਗ੍ਰਾਫ਼ ਸਿਖ਼ਰ ਉੱਤੇ ਪਹੁੰਚ ਗਿਆ। ਲੇਬਰ ਫੋਰਸ ਦੀ ਹਿੱਸੇਦਾਰੀ ਐੱਲਪੀਆਰ ਦਰ 42 ਫ਼ੀਸਦੀ ਤੋਂ ਹੇਠਾਂ ਆ ਗਿਆ ਹੈ।
ਮਹੇਸ਼ ਵਿਆਸ ਕਹਿੰਦੇ ਹਨ ਕਿ ਇਸ ਨਾਲ ਭਾਰਤ ਵਿੱਚ 90 ਲੱਖ ਨੌਕਰੀਆਂ ਘੱਟ ਹੋਈਆਂ ਹਨ।