ਚੰਡੀਗੜ੍ਹ- ਪੰਜਾਬ ਵਿੱਚ ਸ਼ੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੀਆ ਜਾਨਾ ਜਾ ਚੁੱਕੀਆਂ ਹਨ। ਇਸ ਦੇ ਸਬੰਦੀ ਹੀ ਲੁਧਿਆਣਾ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਕੁਝ ਘੰਟੇ ਬਾਅਦ 26 ਸਾਲਾ ਲਾੜੇ ਅਤੇ ਉਸ ਦੇ ਜੀਜੇ ਦੀ ਭਿਆਨਕ ਸੜਕ ਹਾਦਸੇ ‘ਚ ਮੌਤ ਅਤੇ 5 ਲੋਕ ਜ਼ਖਮੀ ਹੋਏ ਜ਼ਖ਼ਮੀ ‘ਚ ਰਾਹੁਲ ਦਾ ਭਰਾ ਭੱਟੀਆਂ ਵਾਸੀ ਆਸ਼ੂ, ਤਾਏ ਦਾ ਬੇਟਾ ਅਜੇ, ਜੈਨ ਕਲੋਨੀ ਸ਼ੇਰਪੁਰ ਵਾਸੀ ਦੋਸਤ ਨਵੀਨ, ਅਨੀਸ਼ ਅਤੇ ਚਿੰਟੂ ਸ਼ਾਮਲ ਹੈ। ਗੰਭੀਰ ਜ਼ਖਮੀ ਅਨੀਸ਼ ਨੂੰ ਡੀਐਮਸੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਦੋਵੇਂ ਲਾਸ਼ਾਂ ਨੂੰ ਮੁਰਦਾ ਘਰ ‘ਚ ਰਖਵਾ ਦਿੱਤਾ ਗਿਆ ਹੈ।

ਹੈਨੈਸ਼ਨਲ ਹਾਈਵੇਅ-44 ਨੇੜੇ ਜਲੰਧਰ ਬਾਈਪਾਸ ‘ਤੇ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਭਿੜ ਗਈ ਸੀ। ਇਹ ਘੱਟਣਾ ਬੁੱਧਵਾਰ ਰਾਤ 10.30 ਵਜੇ ਦੀ ਹੈ। ਬੁੱਧਵਾਰ ਸਵੇਰੇ ਪਿੰਡ ਭੱਟੀਆਂ ਵਾਸੀ ਰਾਹੁਲ (26) ਦਾ ਵਿਆਹ ਹੋਇਆ ਸੀ। ਉਹ ਵਿਆਹ ਤੋਂ ਬਾਅਦ ਪਾਰਟੀ ਕਰਨ ਤੋਂ ਬਾਅਦ ਫੋਰਡ ਆਈਕਾਨ ਕਾਰ ਵਿੱਚ ਭੱਟੀਆਂ ਵੱਲ ਜਾ ਰਹੇ ਸਨ। ਪੰਜ ਸੀਟਾਂ ਵਾਲੀ ਕਾਰ ਵਿਚ 7 ਲੋਕ ਸਵਾਰ ਸਨ। ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਦੀ ਕਾਰ ਦੀ ਰਫ਼ਤਾਰ ਵੀ ਕਾਫ਼ੀ ਤੇਜ਼ ਸੀ। ਜੱਸੀਆਂ ਚੌਕ ਕੋਲ ਅਚਾਨਕ ਅੱਗੇ ਜਾ ਰਹੇ ਕੈਂਟਰ ਨੂੰ ਉਨ੍ਹਾਂ ਦੀ ਕਾਰ ਨੇ ਪਿੱਛਿਉਂ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿਚ ਮੌਕੇ ‘ਤੇ ਹੀ ਰਾਹੁਲ ਅਤੇ ਉਸ ਦੇ ਹਿਮਾਚਲ ਪ੍ਰਦੇਸ਼ ਦੇ ਮੰਡੀ ਵਾਸੀ ਜੀਜੇ ਰਾਜੂ (28) ਦੀ ਮੌਤ ਹੋ ਗਈ।

ਕੈਂਟਰ ਚਾਲਕ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕੈਂਟਰ ‘ਚ ਆਂਡੇ ਭਰੇ ਹੋਏ ਸਨ, ਜਿਸ ਨੂੰ ਲੈ ਕੇ ਉਹ ਜੰਮੂ ਵੱਲ ਜਾ ਰਿਹਾ ਸੀ। ਕੈਂਟਰ ਦੇ ਹੇਠਾਂ ਫਸੀ ਕਾਰ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ।