‘ਦ ਖ਼ਾਲਸ ਬਿਊਰੋ :- ਵਿਸ਼ਵ ਸਿਹਤ ਸੰਸਥਾ ( ਡਬਲਿਊਐੱਚਓ ) ਨੇ ਲਾਕਡਾਊਨ ‘ਚ ਢਿੱਲ ਦੇਣ ਵਾਲੇ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਨਾਲ ਹਾਲਾਤ ਹੋਰ ਖ਼ਤਰਨਾਕ ਹੋ ਸਕਦੇ ਹਨ। ਡਬਲਿਊਐੱਚਓ ਨੇ ਜੀ-20 ਮੁਲਕਾਂ ਦੇ ਸਿਹਤ ਮੰਤਰੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਕੋਰੋਨਾਵਾਇਰਸ ਕਾਰਨ ਬਣ ਰਹੇ ਹਾਲਾਤ ‘ਤੇ ਚਰਚਾ ਕੀਤੀ। ਡਬਲਿਊਐੱਚਓ ਦੇ ਮੁੱਖੀ ਟੈਡਰੋਸ ਅਧਾਨੋਮ ਗੈਬਰੀਏਸਸ ਨੇ ਕਿਹਾ, ‘ਲਾਕਡਾਊਨ ਵਿੱਚ ਢਿੱਲ ਦੇਣਾ ਕਿਸੇ ਮੁਲਕ ‘ਚ ਮਹਾਂਮਾਰੀ ਦਾ ਖ਼ਾਤਮਾ ਨਹੀਂ ਹੈ ਬਲਕਿ ਇਹ ਨਵੇਂ ਪੜਾਅ ਦੀ ਸ਼ੁਰੂਆਤ ਹੈ।  ਉਨ੍ਹਾਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਲਾਕਡਾਊਨ ਖੋਲ੍ਹਣ ‘ਚ ਜਲਦਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਹਾਲਾਤ ਖ਼ਤਰਨਾਕ ਹੋ ਸਕਦੇ ਹਨ।