Punjab

ਲਖਬੀਰ ਸਿੰਘ ਰੋਡੇ ਦੀ 43 ਕਨਾਲ ਜ਼ਮੀਨ ਸੀਲ ! NIA ਦੀ ਟੀਮ ਦੇ ਸਾਹਮਣੇ ਖੜੇ ਹੋਏ ਨਿਹੰਗ! ਫਿਰ ਹੋਇਆ ਕੰਮ !

ਬਿਉਰੋ ਰਿਪੋਰਟ : SFJ ਦੇ ਗੁਰਪਤਵੰਤ ਸਿੰਘ ਪੰਨੂ ਤੋਂ ਬਾਅਦ ਹੁਣ NIA ਨੇ ਮੋਗਾ ਵਿੱਚ ਪਾਕਿਸਤਾਨ ਵਿੱਚ ਮੌਜੂਦ ਲਖਬੀਰ ਸਿੰਘ ਰੋਡੇ ਦੀ ਤਕਰੀਬਨ 43 ਕਨਾਲ ਜ਼ਮੀਨ ਨੂੰ ਸੀਲ ਕਰ ਦਿੱਤਾ ਗਿਆ ਹੈ । ਜਦੋਂ NIA ਦੀ ਟੀਮ ਜ਼ਮੀਨ ਸੀਲ ਕਰਨ ਪਹੁੰਚੀ ਤਾਂ ਮਾਹੌਲ ਤਣਾਅ ਪੂਰਨ ਹੋ ਗਿਆ । ਇਸ ਦੀ ਇਤਲਾਾਹ ਮਿਲ ਦੇ ਹੀ ਵੱਡੀ ਗਿਣਤੀ ਵਿੱਚ ਨਿਹੰਗ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਪਰ NIA ਨੇ 43 ਕਨਾਲ ਜ਼ਮੀਨ ਸੀਲ ਕੀਤੀ ਅਤੇ ਉੱਥੇ ਬੋਰਡ ਲਾ ਦਿੱਤਾ ।

ਏਜੰਸੀ ਪੁਲਿਸ ਅਤੇ ਕਮਾਂਡੋ ਦੇ ਨਾਲ ਪਹੁੰਚੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਟੀਮ ਪੁਲਿਸ ਦੇ ਨਾਲ ਪਹੁੰਚੀ । NIA ਦੀ ਟੀਮ ਪਹਿਲਾਂ ਥਾਣੇ ਪਹੁੰਚੀ ਅਤੇ ਘਰ ਅਤੇ ਜ਼ਮੀਨ ਨੂੰ ਸੀਲ ਕਰਨ ਦੇ ਕੰਮ ਨੂੰ ਸ਼ੁਰੂ ਕੀਤਾ । ਫਿਲਹਾਲ ਘਰ ਦੇ ਸਾਹਮਣੇ ਨਿਹੰਗ ਸਿੰਘ ਬੈਠੇ ਹੋਏ ਹਨ । ਜਿਸ ਦੇ ਬਾਅਦ NIA ਵੱਲੋਂ ਰੋਡੇ ਦੇ ਤਕਰੀਬਨ 43 ਕਨਾਲ ਜ਼ਮੀਨ ਸੀਲ ਕਰ ਦਿੱਤੀ ਗਈ ਹੈ । NIA ਦੀ ਟੀਮ ਦੇ ਨਾਲ ਪੰਜਾਬ ਪੁਲਿਸ ਦੇ ਕਮਾਂਡੋ ਵੀ ਮੌਜੂਦ ਸਨ । ਜਿੰਨਾਂ ਦੀ ਮਦਦ ਨਾਲ NIA ਦੀ ਟੀਮ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਅਤੇ ਜ਼ਮੀਨ ਸੀਲ ਕਰਕੇ ਟੀਮ ਵਾਪਸ ਚੱਲੀ ਗਈ ।

NIA ਮੁਤਾਬਿਕ ਲਖਬੀਰ ਸਿੰਘ ਨੇ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਲਈ 70 ਸਲੀਪਰ ਸੈੱਲ ਤਿਆਰ ਕੀਤੇ ਹਨ । ਇੱਕ ਸਲੀਪਰ ਸੈੱਲ ਵਿੱਚ 2-3 ਲੋਕ ਸ਼ਾਮਲ ਹਨ । ਕੁਝ ਸਲੀਪਰ ਸੈੱਲ ਅਜਿਹੇ ਹਨ ਜੋ ਫਿਲਹਾਲ ਐਕਟਿਵ ਨਹੀਂ ਹਨ । ਕੁਝ ਸਲੀਪਰ ਸੈੱਲ ਤੋਂ ਕੰਧਾ ‘ਤੇ ਖਾਲਿਸਤਾਨ ਦੇ ਨਾਅਰੇ ਲਿਖਵਾਏ ਜਾ ਰਹੇ ਹਨ । ਜਿਸ ਦੇ ਲਈ ਉਨ੍ਹਾਂ ਨੂੰ 5 ਤੋਂ 20 ਹਜ਼ਾਰ ਰੁਪਏ ਤੱਕ ਦਿੱਤੇ ਜਾਂਦੇ ਹਨ ।

ਸਲੀਪਰ ਸੈੱਲ ਇੱਕ ਦੂਜੇ ਨੂੰ ਜਾਣ ਦੇ ਨਹੀਂ ਹਨ

ਬੀਤੇ ਦਿਨੀ ਪੰਜਾਬ ਦੀ ਏਜੰਸੀਆਂ ਨੇ ਖੁਲਾਸਾ ਕੀਤਾ ਸੀ ਕਿ ਰੋਡੇ ਦੇ ਪੰਜਾਾਬ ਵਿੱਚ 70 ਸਲੀਪਰ ਸੈੱਲ ਵਿੱਚੋਂ 150 ਤੋਂ ਵੱਧ ਮੈਂਬਰ ਹਨ । ਸਲੀਪਰ ਸੈੱਲ ਵਿੱਚ 2-3 ਮੈਂਬਰ ਹੀ ਇੱਕ ਦੂਜੇ ਨੂੰ ਜਾਣ ਦੇ ਹਨ । ਸਲੀਪਰ ਸੈੱਲ ਦੇ ਬਾਕੀ ਮੈਂਬਰ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਹਨ । ਜਦੋਂ ਹਥਿਆਰਾਂ ਦੀ ਖੇਪ ਆਉਂਦੀ ਹੈ ਤਾਂ 1 ਜਾਂ ਫਿਰ 2 ਹੀ ਸਲੀਪਰ ਸੈੱਲ ਦੇ ਮੈਂਬਰ ਹੁੰਦੇ ਹਨ । ਜਦਕਿ ਦੂਜੇ ਮੈਂਬਰ ਅੰਜਾਨ ਹੁੰਦੇ ਹਨ । ਉਧਰ ਏਜੰਸੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੀ ਵਜ੍ਹਾ ਕਰਕੇ ਖਤਰਾ ਵੱਧ ਗਿਆ ਹੈ ।