India Punjab

ਰੇਲਗੱਡੀਆਂ ਦੇ 3 ਹਜ਼ਾਰ ਤੋਂ ਵੱਧ ਕੋਚ ਆਈਸੋਲੇਸ਼ਨ ਵਾਰਡਾਂ ਵਿੱਚ ਬਦਲੇ, ਭਾਰਤ ‘ਚ ਕੁੱਲ 166 ਮੌਤਾਂ

‘ਦ ਖ਼ਾਲਸ ਬਿਊਰੋ :- ਸਿਹਤ ਮੰਤਰਾਲੇ ਦੇ ਬੁਲਾਰੇ ਲਵ ਅਗਰਵਾਲ ਨੇ ਹੇਠ ਲਿਖੀ ਜਾਣਕਾਰੀ ਦਿੱਤੀ।

1. ਕੋਰੋਨਾਵਾਇਰਸ ਤੋਂ ਪੀੜਤ ਕੁੱਲ 473 ਲੋਕ ਠੀਕ ਹੋਏ ਹਨ।
2. ਭਾਰਤ ਵਿੱਚ 5734 ਕੋਰੋਨਾਵਾਇਰਸ ਪੋਜੀਟਿਵ ਮਾਮਲਿਆਂ ਦੀ ਪੁਸ਼ਟੀ।
3. 549 ਕੇਸ ਇੱਕ ਦਿਨ ਵਿੱਚ, ਕੁੱਲ ਮੌਤਾਂ 166 – ਕੱਲ੍ਹ 17 ਮੌਤਾਂ ਹੋਈਆਂ ਹਨ।
4. ਰੇਲਵੇ ਨੇ 2500 ਡਾਕਟਰਾਂ ਅਤੇ 35 ਪੈਰਾ-ਮੈਡੀਕਲ ਸਟਾਫ਼ ਦੀ ਡਿਊਟੀ ਲਾਈ ਹੈ।

ਉਨ੍ਹਾਂ ਵੱਲੋਂ 586 ਸਿਹਤ ਯੂਨਿਟਾਂ, 45 ਸਬ-ਡਿਵੀਜ਼ਨਲ ਹਸਪਤਾਲ, 56 ਡਿਵੀਜ਼ਨਲ ਹਸਪਤਾਲ ਅਤੇ 8 ਪ੍ਰੋਡਕਸ਼ਨ ਯੂਨਿਟ ਹਸਪਤਾਲ ਤੇ 16 ਜੋਨਲ ਹਸਪਤਾਲ ਸਥਾਪਤ ਕੀਤੇ ਹਨ। ਰੇਲਵੇ 80,000 ਆਈਸੋਲੇਸ਼ਨ ਬੈੱਡ ਬਣਾਉਣ ਤਹਿਤ 5000 ਕੋਚ ਬਦਲ ਰਿਹਾ ਹੈ। ਹੁਣ ਤੱਕ 3250 ਕੋਚ ਤਬਦੀਲ ਕੀਤੇ ਜਾ ਚੁੱਕੇ ਹਨ।

ਕਰਨਾਲ ਵਿੱਚ ‘ਅਡੋਪਟ-ਅ-ਫੈਮਿਲੀ’ ਮੁਹਿੰਮ ਤਹਿਤ ਵਿਦੇਸ਼ਾਂ ਵਿੱਚ ਰਹਿੰਦੇ ਸਨਅਤਕਾਰ 13000 ਪਰਿਵਾਰਾਂ ਨੂੰ 64 ਲੱਖ ਰੁਪਏ ਦੇ ਚੁੱਕੇ ਹਨ।
ਪੀਪੀਈ ਹਰੇਕ ਵਿਅਕਤੀ ਨੂੰ ਨਹੀਂ ਚਾਹੀਦਾ। ਜਿੱਥੇ ਇਸ ਦੀ ਲੋੜ ਹੈ, ਉਸ ਮੁਤਾਬਕ ਹੀ ਵਰਤੋਂ ਹੁੰਦੀ ਹੈ। ਪੀਪੀਈ ਵਿੱਚ ਬੂਟ, ਐੱਨ95 ਮਾਸਕ, ਹੈੱਡ ਕਵਰ, ਗਲਬਜ਼ ਹੁੰਦੇ ਹਨ। ਸਭ ਨੂੰ ਹਰੇਕ ਚੀਜ਼ ਦੀ ਲੋੜ ਨਹੀਂ ਹੁੰਦੀ। ਇੱਕ 1 ਐੱਨ95 ਮਾਸਕ 8 ਘੰਟੇ ਬਾਅਦ ਫਿਰ ਵਰਤਿਆ ਜਾ ਸਕਦਾ ਹੈ।
1.7 ਕਰੋੜ ਪੀਪੀਈ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਮਾਸਕ ਤੇ ਪੀਪੀਈ ਦੀ ਸਪਲਾਈ ਆਉਣੀ ਸ਼ੁਰੂ ਹੋ ਗਈ ਹੈ। 49,000 ਵੈਂਟੀਲੇਟਰ ਦੇ ਆਰਡਰ ਦਿੱਤੇ ਜਾ ਚੁੱਕੇ ਹਨ।