The Khalas Tv Blog International ਰੂਸ ਦੇ ਤਿੰਨ ਜਹਾਜ਼ਾਂ ਨੇ ਕਾਬੁਲ ’ਚ ਪਹੁੰਚਾਈ ਮਨੁੱਖੀ ਸਹਾਇਤਾ
International

ਰੂਸ ਦੇ ਤਿੰਨ ਜਹਾਜ਼ਾਂ ਨੇ ਕਾਬੁਲ ’ਚ ਪਹੁੰਚਾਈ ਮਨੁੱਖੀ ਸਹਾਇਤਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਾਬੁਲ ’ਚ ਰੂਸੀ ਰਾਜਦੂਤ ਦਮਿਤਰੀ ਝਰਿਨੋਵ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਅਫ਼ਗਾਨਿਸਤਾਨ ’ਚ ਅਸਰਦਾਰ ਤਰੀਕੇ ਨਾਲ ਅੱਤਵਾਦ ਨਾਲ ਲੜਨ ’ਚ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਕਿਉਂਕਿ ਉਨ੍ਹਾਂ ਕੋਲ ਆਰਥਿਕ ਵਸੀਲਿਆਂ ਦੀ ਕਮੀ ਹੈ। ਇਸੇ ਦੌਰਾਨ ਤਿੰਨ ਰੂਸੀ ਜਹਾਜ਼ਾਂ ਨੇ ਕਾਬੁਲ ਏਅਰਪੋਰਟ ’ਤੇ ਮਨੁੱਖੀ ਸਹਾਇਤਾ ਪਹੁੰਚਾਈ ਹੈ ਤੇ 214 ਰੂਸੀ ਨਾਗਰਿਕਾਂ ਤੇ ਰੂਸ ’ਚ ਪੜ੍ਹ ਰਹੇ ਅਫ਼ਗਾਨੀ ਵਿਦਿਆਰਥੀਆਂ ਨੂੰ ਆਪਣੇ ਨਾਲ ਮਾਸਕੋ ਲੈ ਗਏ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ’ਚ ਵਧੇਰੇ ਕਿਰਗੀਸਤਾਨ ਦੇ ਰਹਿਣ ਵਾਲੇ ਲੋਕ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹੁਕਮ ’ਤੇ ਇਹ ਕਦਮ ਚੁੱਕਿਆ ਗਿਆ ਹੈ।

ਰੂਸੀ ਰੱਖਿਆ ਮੰਤਰਾਲੇ ਮੁਤਾਬਕ ਮਾਸਕੋ ਤੋਂ ਆਏ ਤਿੰਨ ਰੂਸੀ ਜਹਾਜ਼ਾਂ ਸੈਕੇਂਡ-76 ਤੋਂ ਕਾਬੁਲ ਏਅਰਪੋਰਟ ’ਤੇ ਮਨੁੱਖੀ ਸਹਾਇਤਾ ਪਹੁੰਚਾਈ ਗਈ ਹੈ। ਨਾਲ ਹੀ 214 ਰੂਸੀ ਨਾਗਰਿਕਾਂ ਤੇ ਰੂਸ ’ਚ ਸਿੱਖਿਆ ਹਾਸਲ ਕਰ ਰਹੇ ਅਫ਼ਗਾਨੀ ਵਿਦਿਆਰਥੀਆਂ ਨੂੰ ਵਾਪਸ ਮਾਸਕੋ ਲਿਜਾਇਆ ਗਿਆ ਹੈ।

ਇਸੇ ਦੌਰਾਨ ਸਪੁਤਨਿਕ ਨੇ ਰੂਸੀ ਰਾਜਦੂਤ ਝਰਿਨੋਵ ਦੇ ਹਵਾਲੇ ਨਾਲ ਕਿਹਾ ਹੈ ਕਿ ਸਤੰਬਰ ਦੇ ਮਹੀਨੇ ਤੋਂ ਤਾਲਿਬਾਨ ਦੇ ਕਬਜ਼ੇ ਵਾਲੇ ਕਾਬੁਲ ’ਚ ਅੱਤਵਾਦੀ ਸੰਗਠਨ ਅੰਡਰ ਗਰਾਉਂਡ ਹਏ ਹਨ। ਉਹ ਆਪਣੀ ਥਾਂ ਵਾਰ-ਵਾਰ ਬਦਲ ਰਹੇ ਹਨ। ਇਸ ਹਾਲਤ ’ਚ ਵਿੱਤੀ ਸੰਕਟ ਕਾਰਨ ਤਾਲਿਬਾਨ ਨੂੰ ਇਨ੍ਹਾਂ ਅੱਤਵਾਦੀ ਸਰਗਰਮੀਆਂ ’ਤੇ ਕਾਬੂ ਪਾਉਣ ’ਚ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੀ ਬੈਂਕਿੰਗ ਪ੍ਰਣਾਲੀ ਵੀ ਠੱਪ ਪੈ ਚੁੱਕੀ ਹੈ।

Exit mobile version