‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਯਮਨ ਦੇ ਬੰਦਰਰਗਾਹ ਉੱਤੇ ਹੈਤੀ ਵਿਦਰੋਹੀਆਂ ਨੇ ਰੈੱਡ ਸੀ ਪੋਰਟ ਉੱਤੇ ਬੈਲਸਟਿੱਕ ਮਿਜ਼ਾਇਲ ਤੇ ਵਿਸਫੋਟਕ ਪਦਾਰਥਾਂ ਨਾਲ ਲੈਸ ਡਰੋਨ ਰਾਹੀਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਲਈ ਇਰਾਨ ਦੇ ਹੂਤੀ ਵਿਦਰੋਹੀਆਂ ਨੂੰ ਜਿੰਮੇਦਾਰ ਦੱਸਿਆ ਡਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹੂਤੀ ਵਿਦਰੋਹੀਆਂ ਨੇ ਪਿਛਲੇ ਹਫਤੇ ਵਿਚ ਸਰਕਾਰੀ ਟਿਕਣਿਆਂ ਤੇ ਗੁਆਂਢੀ ਸਾਊਦੀ ਅਰਬ ਨਾਲ ਲੱਗਣ ਵਾਲੇ ਖੇਤਰਾਂ ਉੱਤੇ ਆਪਣੇ ਹਮਲੇ ਤੇਜ ਕੀਤੇ ਹਨ। ਜ਼ਿਕਰਯੋਗ ਹੈ ਕਿ ਸਵੇਜ ਨਹਿਰ ਲਈ ਜਾਣ ਵਾਲੇ ਵਪਾਰਕ ਜਹਾਜ ਇਸੇ ਬੰਦਰਗਾਹ ਰਾਹੀਂ ਜਾਂਦੇ ਹਨ। ਯਮਨ ਮੱਧ ਪੂਰਵ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਮੰਨਿਆਂ ਜਾਂਦਾ ਹੈ ਤੇ ਸਾਲ 2014 ਤੋਂ ਇੱਥੇ ਗ੍ਰਹਿ ਯੁੱਧ ਜਾਰੀ ਹੈ।

Leave a Reply

Your email address will not be published. Required fields are marked *