ਚੰਡੀਗੜ੍ਹ- (ਪੁਨੀਤ ਕੌਰ) ਮੋਹਾਲੀ ‘ਚ ਸ਼ਾਮ 4 ਵਜੇ ਤੋਂ 6 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਜਾਵੇਗੀ। ਇਸ ਕਰਫਿਊ ਵਿੱਚ ਮੈਡੀਕਲ ਦੁਕਾਨਾਂ ਰੋਜ਼ ਦੀ ਤਰ੍ਹਾਂ ਹੀ ਖੁੱਲ੍ਹੀਆਂ ਰਹਿਣਗੀਆਂ। ਇਸ ਢਿੱਲ ਦੌਰਾਨ ਘਰ ਦਾ ਕੇਵਲ ਇੱਕ ਹੀ ਮੈਂਬਰ ਘਰ ਤੋਂ ਬਾਹਰ ਨਿਕਲ ਕੇ ਆਪਣਾ ਲੋੜੀਂਦਾ ਸਮਾਨ ਲੈ ਸਕਦਾ ਹੈ। ਲੋਕ ਭੀੜ ਤੋਂ ਦੂਰੀ ਬਣਾ ਕੇ ਰੱਖਣ ਤੇ ਆਪਣਾ ਜ਼ਰੂਰੀ ਸਮਾਨ ਖਰੀਦ ਕੇ ਸਿੱਧਾ ਘਰ ਵਾਪਿਸ ਆ ਜਾਣ ਬਾਰੇ ਕਿਹਾ ਗਿਆ ਹੈ। ਲੋਕਾਂ ਨੂੰ ਵਾਧੂ ਸਮਾਨ ਲੈ ਕੇ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੈ,ਉਨ੍ਹਾਂ ਨੂੰ ਅੱਗੇ ਵੀ ਇਹ ਢਿੱਲ ਦਿੱਤੀ ਜਾਵੇਗੀ। ਜੇਕਰ ਕਰਫਿਊ ਦੌਰਾਨ ਹਾਲਾਤ ਠੀਕ ਰਹਿਣਗੇ ਤਾਂ ਕਰਫਿਊ ਦਾ ਸਮਾਂ ਹੋਰ ਵੀ ਵਧਾਇਆ ਜਾ ਸਕਦਾ ਹੈ। ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 23 ਮਾਰਚ ਨੂੰ ਅਗਲੇ ਹੁਕਮਾਂ ਤੱਕ ਪੰਜਾਬ ਵਿੱਚ ਕਰਫਿਊ ਦਾ ਐਲਾਨ ਕੀਤਾ ਹੈ।