Punjab

ਮੋਹਾਲੀ ‘ਚ ਪੰਜਵਾਂ ਕੇਸ ਆਇਆ ਸਾਹਮਣੇ

ਚੰਡੀਗੜ੍ਹ- (ਹਿਨਾ) ਕੋਰੋਨਾਵਾਇਰਸ ਦੇ ਕਾਰਨ ਦੇਸ਼ ਭਰ ‘ਚ ਲਾਕਡਾਊਨ ਜਿਹੀ ਸਥਿਤੀ ਬਣੀ ਹੋਈ ਤਾਂ ਕਿ ਇਸ ਵੱਧਦੀ ਹੋਈ ਮਹਾਂਮਾਰੀ ਨੂੰ ਰੋਕਿਆ ਜਾ ਸਕੇ। ਮੋਹਾਲੀ ’ਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਹੈ ਜਿਸ ਕਾਰਨ ਚੰਡੀਗੜ੍ਹ ਲਾਗਲੇ ਸ਼ਹਿਰਾਂ ’ਚ 31 ਮਾਰਚ ਤੱਕ ਲਾਕਡਾਊਨ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਸ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 5 ਹੋ ਗਈ ਹੈ। ਜਾਣਕਾਰੀ ਮੁਤਾਬਕ ਕੋਰੋਨਾ ਦਾ ਨਵਾਂ ਪਾਜ਼ਿਟਿਵ ਕੇਸ ਫ਼ੇਸ–5 ‘ਚ 80 ਸਾਲਾ ਦੀ ਇੱਕ ਔਰਤ ਦਾ ਆਇਆ ਹੈ।

ਇਸ ਮਰੀਜ਼ ਔਰਤ ਦੇ ਮਕਾਨ ‘ਚ 27 ਸਾਲਾ ਔਰਤ ਕਿਰਾਏ ‘ਤੇ ਰਹਿ ਰਹੀ ਸੀ ਜੋ ਕਿ ਪਹਿਲਾਂ ਕੋਰੋਨਾ–ਪਾਜ਼ਿਟਿਵ ਪਾਈ ਗਈ ਸੀ ਤੇ ਉਹ ਔਰਤ ਚੰਡੀਗੜ੍ਹ ਦੇ ਸੈਕਟਰ–21 ਦੀ 23 ਸਾਲਾ ਨਿਵਾਸੀ ਦੀ ਸਹੇਲੀ ਹੈ। ਜੋ ਇੰਗਲੈਂਡ ਤੋਂ ਪਰਤੀ ਸੀ, ਇਸ ਵੇਲੇ ਇਹ 80 ਸਾਲਾ ਬਜੁਰਗ ਖਰੜ ਦੇ ਹਸਪਤਾਲ ’ਚ ਦਾਖ਼ਲ ਹੈ।

ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਟੈਸਟਾਂ ਦੀ ਰਿਪੋਰਟ ਆਈ ਹੈ ਤੇ ਉਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਪਰ ਇਹ 80 ਸਾਲਾ ਮਰੀਜ਼ ਦੀ ਹਾਲਤ ਇਸ ਵੇਲੇ ਸਥਿਰ ਹੈ ਤੇ ਉਸ ਦੀ ਸਿਹਤ ’ਚ ਸੁਧਾਰ ਵੀ ਹੋ ਰਿਹਾ ਹੈ। ਉਸ ਦੇ ਘਰ ਦੇ ਬਾਕੀ ਦੇ ਦੋ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ 5 ਕੋਰੋਨਾ–ਮਰੀਜ਼ਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਤੇ ਹੁਣ ਤੱਕ 257 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਰੱਖ ਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਮੈਡੀਕਲ ਤੌਰ ’ਤੇ ਸ਼ੁੱਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਅਜਿਹਾ ਵਿਅਕਤੀ ਆਪਣੇ ਘਰ ’ਚੋਂ ਨਿਕਲੇਗਾ ਤੇ ਹੋਮ–ਕੁਆਰੰਟੀਨ ਦੀ ਉਲੰਘਣਾ ਕਰੇਗਾ, ਤਾਂ ਉਸ ਨਾਲ ਸਖ਼ਤੀ ਵਰਤੀ ਜਾਵੇਗੀ।