Punjab

ਮੋਹਾਲੀ ਕਰਫਿਊ ‘ਚ ਢਿੱਲ ਰੱਦ,ਘਰੋਂ-ਘਰੀ ਪਹੁੰਚੇਗਾ ਸਮਾਨ

ਚੰਡੀਗੜ੍ਹ- ਮੋਹਾਲੀ ਵਿੱਚ ਥੋੜ੍ਹੀ ਦੇਰ ਪਹਿਲਾਂ ਦਿੱਤੇ ਗਏ ਕਰਫਿਊ ‘ਚ ਢਿੱਲ ਦੇ ਆਦੇਸ਼ਾਂ ਨੂੰ ਮੋਹਾਲੀ ਪ੍ਰਸ਼ਾਸਨ ਨੇ ਅਗਲੇ ਨਿਰਦੇਸ਼ਾਂ ਤੱਕ ਰੱਦ ਕਰ ਦਿੱਤਾ ਹੈ। ਮੁਹਾਲੀ ਦੇ ਡੀਸੀ ਨੇ ਲੋਕਾਂ ਨੂੰ ਖਰੀਦਦਾਰੀ ਲਈ ਘਰੋਂ ਬਾਹਰ ਨਾ ਆਉਣ ਦੀ ਹਦਾਇਤ ਦਿੱਤੀ ਹੈ। ਡੀਸੀ ਮੁਤਾਬਕ ਪ੍ਰਸ਼ਾਸਨ ਲੋਕਾਂ ਤੱਕ ਸਾਮਾਨ ਪਹੁੰਚਾਉਣ ਦੇ ਪ੍ਰਬੰਧ ਕਰ ਰਿਹਾ ਹੈ। ਲੋਕਾਂ ਦੇ ਦਰਵਾਜ਼ੇ ‘ਤੇ ਜ਼ਰੂਰੀ ਸਾਮਾਨ ਪਹੁੰਚੇਗਾ। ਮੋਹਾਲੀ ਦੇ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਘਰਾਂ ਅੰਦਰ ਸੁਰੱਖਿਤ ਰਹਿਣ ਨੂੰ ਕਿਹਾ ਹੈ।

ਇਸ ਤੋਂ ਪਹਿਲਾਂ ਆਦੇਸ਼ ਜਾਰੀ ਕਰਕੇ ਲੋਕਾਂ ਨੂੰ ਕਰਫਿਊ ਵਿੱਚ ਸ਼ਾਮ 4 ਵਜੇ ਤੋਂ 6 ਵਜੇ ਤੱਕ ਢਿੱਲ ਦਿੱਤੀ ਗਈ ਸੀ ਤਾਂ ਕਿ ਲੋਕ ਜ਼ਰੂਰੀ ਸਮਾਨ ਦੁੱਧ, ਸਬਜ਼ੀਆਂ ਤੇ ਦਵਾਈਆਂ ਖਰੀਦ ਸਕਣ। ਇਸ ਢਿੱਲ ਦੌਰਾਨ ਘਰ ਦਾ ਕੇਵਲ ਇੱਕ ਹੀ ਮੈਂਬਰ ਘਰ ਤੋਂ ਬਾਹਰ ਨਿਕਲ ਕੇ ਆਪਣਾ ਲੋੜੀਂਦਾ ਸਮਾਨ ਲੈ ਸਕਦਾ ਸੀ।