‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਝੱਖੜ ਤੋ ਬਰਸਾਤ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਤੇ ਬਰਨਾਲਾ ਜਿਲ੍ਹਿਆਂ ‘ਚ ਕਈ ਥਾਵਾਂ ਉੱਤੇ ਗੜੇਮਾਰੀ ਹੋਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ‘ਚ ਵੀ ਪੰਜਾਬ ਦੇ ਪੱਛਮੀ ਜ਼ਿਲ੍ਹਿਆਂ ਅਤੇ ਹਰਿਆਣਾ ਵਿੱਚ ਹਲਕੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬੇਮੌਸਮੀ ਬਰਸਾਤ ਕਾਰਨ ਕਣਕ ਦੀ ਵਾਢੀ ਪ੍ਰਭਾਵਿਤ ਹੋਈ ਹੈ। ਕਈ ਇਲਾਕਿਆਂ ਵਿੱਚ ਕੰਬਾਈਨਾਂ ਰਾਹੀਂ ਵਾਢੀ ਬੰਦ ਹੋ ਗਈ ਹੈ ਜਦਕਿ ਮੌਸਮ ‘ਚ ਨਮੀ ਵਧਣ ਕਾਰਨ ਕਣਕ ਵਿਕਣ ਵਿੱਚ ਵੀ ਮੁਸ਼ਕਲਾਂ ਵੱਧ ਗਈਆਂ ਹਨ। ਇਸ ਨਾਲ ਪਹਿਲਾਂ ਹੀ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 165 ਐੱਮਐੱਮ, ਅੰਮ੍ਰਿਤਸਰ ਵਿੱਚ 14.6 ਐੱਮਐੱਮ, ਲੁਧਿਆਣਾ ਬਰਸਾਤ ਰਿਕਾਰਡ ਕੀਤੀ ਗਈ ਹੈ।ਸ਼੍ਰੀ ਮੁਕਤਸਰ ਸਾਹਿਬ ਦੀ ਲੰਬੀ ਤਹਿਸੀਲ ਵਿੱਚ ਗੜੇਮਾਰੀ ਨਾਲ ਲਗਭਗ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ।

ਬਰਨਾਲਾ ਜ਼ਿਲ੍ਹੇ ਵਿੱਚ ਵੀ ਗੜੇਮਾਰੀ ਹੋਣ ਦੀਆਂ ਖ਼ਬਰਾਂ ਹਨ। ਕੋਰੋਨਾਵਾਇਰਸ ਕਾਰਨ ਪਹਿਲਾਂ ਹੀ ਕਣਕ ਦੀ ਖ਼ਰੀਦ ਵਿਸ ਵਾਰ 1 ਅਪ੍ਰੈਲ ਤੋਂ ਵੱਧਾ ਕੇ 15 ਅਪ੍ਰੈਲ ਤੋਂ ਕੀਤੀ ਜਾ ਰਹੀ ਹੈ। ਪੰਜਾਬ ਦੇ ਲੇੜਲੇ ਇਲਾਕਿਆਂ ਵਿੱਚ ਵੀ ਬਰਸਾਤ ਹੋਈ ਹੈ। ਕਾਂਗੜਾ ਵਿੱਚ 39.4 ਅਤੇ ਮਨਾਲੀ ਵਿੱਚ 52 ਐੱਮਐੱਮ ਬਰਸਾਤ ਹੋਈ ਹੈ। ਮਾਲਵਾ ਖ਼ੇਤਰ ਵਿੱਚ ਵੱਡੀ ਪੱਧਰ ਉੱਤੇ ਕੰਬਾਈਨਾਂ ਨਾਲ ਵਾਢੀ ਪੱਧਰ ਉੱਤੇ ਕੰਬਾਈਨਾਂ ਨਾਲ ਵਾਢੀ ਸ਼ੁਰੂ ਹੋਈ ਸੀ ਪਰ ਬਰਸਾਤ ਕਾਰਨ ਕੰਮ ਰੁਕ ਗਿਆ ਹੈ। ਹਵਾ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਕਣਕ ਦੀ ਖ਼ਰੀਦ ਦਾ ਕੰਮ ਵੀ ਹੋਰ ਮੱਠਾ ਹੋ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਮਾਲਵਾ ਨਾਲ ਸਬੰਧਤ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਬਰਸਾਤ ਦੀ ਸੰਭਾਵਨਾ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਏਰੀ ਨੇ ਕਿਹਾ ਕਿ ਬਰਸਾਤ ਤਾਂ ਥੋੜ੍ਹੀ ਬਹੁਤ ਸਾਰੇ ਪੰਜਾਬ ਵਿੱਚ ਹੋਈ ਹੈ ਪਰ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਸ਼੍ਰੀ ਮੁਕਤਸਰ ਸਾਹਿਬ ਕੁੱਝ ਨੁਕਸਾਨ ਹੋਇਆ ਹੈ। ਰਿਪੋਰਟਾਂ ਮੰਗੀਆਂ ਗਈਆਂ ਹਨ ਅਤੇ ਜਲਦੀ ਹੀ ਰਿਪੋਰਟਾਂ ਆਉਣ ਤੋਂ ਬਾਅਦ ਅਸਲ ਨੁਕਸਾਨ ਦਾ ਪਤਾ ਲੱਗਾ ਜਾਵੇਗਾ।

ਸੂਤਰਾਂ ਅਨੁਸਾਰ ਕਿਸਾਨਾਂ ਦਾ ਲੇਬਰ ਦਾ ਸੰਕਟ ਵਧਣ ਅਤੇ ਝਾੜ ਉੱਤੇ ਮਾੜਾ ਅਰਸ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ 45 ਦਿਨਾਂ ਤੱਕ ਹੌਲੀ-ਹੌਲੀ ਖ਼ਰੀਦ ਕਰਨ ਦੀ ਰਣਨੀਤੀ ਦੇ ਕਾਰਨ ਪਾਸ ਪ੍ਰਣਾਲੀ ਦਾ ਕੀਤਾ ਫੈਸਲਾ ਕਿਸਾਨਾਂ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਬਟਾਲਾ ਦੀ ਇੱਕ ਮੰਡੀ ਵਿੱਚ ਦੋ ਟਰਾਲੀਆਂ ਭਰੀਆਂ ਮੰਡੀ ਤੋਂ ਬਾਹਰ ਹੀ ਮੋੜ ਦਿੱਤੀਆਂ ਗਈਆਂ। ਇਸ ਬਾਰੇ ਦਲੀਲ ਨਮੀ ਵੱਧ ਹੋਣ ਦੀ ਦਿੱਤੀ ਗਈ। ਪੱਟੀ ਤਹਿਸੀਲ ਦੀ ਇੱਕ ਮੰਡੀ ਵਿੱਚ ਕਿਸਾਨਾਂ ਵੱਲੋਂ ਢੇਰੀ ਕੀਤੀਆਂ ਚਾਰ ਦੇ ਕਰੀਬ ਟਰਾਲੀਆਂ ਵਾਪਸ ਭਰਵਾ ਕੇ ਪਿੰਡ ਨੂੰ ਮੋੜ ਦਿੱਤੀਆਂ ਗਈਆਂ ਕਿਉਂਕਿ ਉਨ੍ਹਾਂ ਨੂੰ ਪਾਸ ਨਹੀਂ ਮਿਲਿਆ ਸੀ। ਕਿਸਾਨ ਤਰਲੇ ਕਰਦੇ ਰਹੇ ਕਿ ਜੋ ਆ ਗਈ, ਉਸ ਨੂੰ ਤਾਂ ਖ਼ਰੀਦ ਮੁਤਾਬਿਕ ਹੀ ਮੰਡੀ ਵਿੱਚ ਆਉਣਗਾ।