ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਮਲੇਸ਼ੀਆ ਦੇ ਇੱਕ ਗੁਰਦੁਆਰੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਡ ਅਕਾਰੀ ਪਾਵਨ ਸਰੂਪ ਤਿਆਰ ਕੀਤੇ ਜਾਣ ‘ਤੇ ਸਖ਼ਤ ਨੋਟਿਸ ਲਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਵੱਲੋਂ ਪਹੁੰਚੀਆਂ ਸ਼ਿਕਾਇਤਾ ਦੇ ਅਧਾਰ ‘ਤੇ ਉਕਤ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਪੰਦਰਾਂ ਦਿਨਾਂ ‘ਚ ਲਿਖਤੀ ਸਪਸ਼ਟੀਕਰਨ ਮੰਗਿਆ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਮਿਤੀ 27 ‘ਅਪ੍ਰੈਲ 2020 ਇਹ ਨੋਟ ਜਾਰੀ ਕਰਦਿਆਂ ਕਿਹਾ ਕਿ ਅਵਤਾਰ ਸਿੰਘ ( ਪ੍ਰਧਾਨ ) ਗੁਰਦੁਆਰਾ ਸਾਹਿਬ ਪਰਸਤਆਨ ਪੇਂਗਾਟਨ ਅਗਾਮਾ ਸਿੱਖ ਪੁਚੋਂਗ, ( ਮਲੇਸ਼ੀਆ ) ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਡ ਅਕਾਰੀ ਪਾਵਨ ਸਰੂਪ ਤਿਆਰ ਕਰਨ ‘ਤੇ ਸੰਗਤਾਂ ਨੇ ਬਹੁਤ ਇਤਰਾਜ਼ ਜਿਤਾਇਆ ਹੈ। ਸਿੰਘ ਸਾਹਿਬ ਵੱਲੋਂ ਇਹ ਪ੍ਰੈਸ ਨੋਟ ਉਨ੍ਹਾਂ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਜਾਰੀ ਕੀਤਾ ਹੈ।