Punjab

ਮਜੀਠੀਆ ਮਾਮਲੇ ‘ਚ ਸੂਬੇ ਦੇ ਸਾਬਕਾ ਆਈਜੀ ਨੇ ਕੀਤਾ ਵੱਡਾ ਖੁਲਾਸਾ

‘ਦ ਖਾਲਸ ਬਿਉਰੋ:ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਨਸ਼ਾ ਤਸਕਰੀ ਕੇਸ ਉੱਤੇ ਬੋਲਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੇਂਦਰੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਹੈ। ਇਹ ਸਭ ਰਲ ਕੇ ਜਨਤਾ ਨੂੰ ਸਿਰਫ ਮੂਰਖ ਬਣਾ ਰਹੇ ਹਨ। ਅੰਦਰੋਂ-ਅੰਦਰ ਇਹ ਸਭ ਰਲੇ ਹੋਏ ਹਨ। ਕੁੱਝ ਵਕਤ ਲੰਘਣ ਦੀ ਦੇਰ ਹੈ, ਇਹ ਤਿੰਨੇ ਹੀ ਮਜੀਠੀਏ ਨੂੰ ਬਚਾਉਣਗੇ। ਇਸ ਮਾਮਲੇ ਵਿੱਚ ਮਨਮਰਜੀ ਨਾਲ ਕੇਸ ਬਣਾਉਣਾ ਅਤੇ ਸਰਕਾਰੀ ਵਕੀਲਾਂ ਵੱਲੋਂ ਕੇਸ ਨੂੰ ਸਹੀ ਤਰੀਕੇ ਨਾਲ ਪੇਸ਼ ਨਾ ਕਰਨਾ, ਸਭ ਇੱਕ ਸਾਜਿਸ਼ ਦਾ ਹਿੱਸਾ ਹਨ।