The Khalas Tv Blog India ਭੁੱਖਿਆਂ ਲਈ ਰੋਟੀ ਨਹੀਂ ਹੈ, ਪਰ ਚੋਣ ਪ੍ਰਚਾਰ ਲਈ 85000 ਸਕਰੀਨਾਂ ਲੱਗ ਗਈਆਂ
India

ਭੁੱਖਿਆਂ ਲਈ ਰੋਟੀ ਨਹੀਂ ਹੈ, ਪਰ ਚੋਣ ਪ੍ਰਚਾਰ ਲਈ 85000 ਸਕਰੀਨਾਂ ਲੱਗ ਗਈਆਂ

‘ਦ ਖ਼ਾਲਸ ਬਿਊਰੋ:- ਬੀਜੇਪੀ ਨੇ ਕਿਹਾ ਕਿ ਮੰਗਲਵਾਰ ਨੂੰ ਅਮਿਤ ਸ਼ਾਹ ਦੀ ਵਰਚੁਅਲ ਰੈਲੀ ਲਈ ਪੱਛਮੀ ਬੰਗਾਲ ਵਿੱਚ 70,000 ਫਲੈਟ-ਸਕ੍ਰੀਨ ਟੀਵੀ ਅਤੇ 15,000 ਵਿਸ਼ਾਲ ਐਲਈਡੀ ਸਕ੍ਰੀਨਾਂ ਸਥਾਪਤ ਕੀਤੀਆਂ ਹਨ। ਪੱਛਮੀ ਬੰਗਾਲ ਦੇ ਦੂਰ-ਦੁਰਾਡੇ ਇਲਾਕੇ ਵਿੱਚ ਇਕ ਬਾਂਸ ਦੇ ਬੂਟੇ ਨਾਲ ਲੱਗੀ, (ਐਲ.ਈ.ਡੀ) ਟੀ.ਵੀ ਦੇ ਦੁਆਲੇ ਘੁੰਮ ਰਹੇ ਪਿੰਡ ਵਾਸੀਆਂ ਦੀ ਇਕ ਤਸਵੀਰ ਨੇ ਅੱਜ ਟਵਿੱਟਰ ‘ਤੇ  ਤੂਫਾਨ ਮਚਾ ਦਿੱਤਾ ਹੈ ਜਦੋਂ ਕੀ ਰਾਜ ਦੇ ਵੱਡੇ ਹਿੱਸੇ ਵਿੱਚ ਲੋਕ ਚੱਕਰਵਾਤੀ ਤੂਫ਼ਾਨ ਅਤੇ ਭਾਰਤ ਦੀ ਆਰਥਿਕ ਤਬਾਹੀ ਅਤੇ ਕੋਰੋਨਾਵਾਇਰਸ ਸੰਕਟ ਨਾਲ ਸੰਘਰਸ਼ ਕਰ ਰਹੇ ਹਨ। ਪਾਰਟੀ ਦੇ ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਜਪਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੁਅਲ ਰੈਲੀ ਲਈ ਮੰਗਲਵਾਰ ਨੂੰ ਰਾਜ ਭਰ ਵਿਚ 70,000 ਫਲੈਟ-ਸਕ੍ਰੀਨ ਟੈਲੀਵਿਜ਼ਨ ਸੈੱਟ ਅਤੇ 15,000 ਵਿਸ਼ਾਲ ਐਲਈਡੀ ਸਕ੍ਰੀਨ ਸਥਾਪਿਤ ਕੀਤੀਆਂ ਸਨ। ਰਾਜ ਵਿੱਚ ਅੰਦਾਜ਼ਨ 78,000 ਪੋਲਿੰਗ ਬੂਥ ਹਨ। ਸੋਚਣ ਵਾਲ਼ੀ ਗੱਲ ਇਹ ਹੈ ਕੀ ਰਾਜ ਤੇ ਦੇਸ਼ ਵਿੱਚ ਮੁਸੀਬਤਾਂ ਦੇ ਮੱਦੇ ਨਜ਼ਰ ਵੀ ਇਹੋ ਜਿਹਾ ਇੰਤਜ਼ਾਮ ਸ਼ਲਾਘਾ ਯੋਗ ਹੈ ਪਰ ਏਹੋ ਜਿਹਾ ਇੰਤਜ਼ਾਮ ਤਾਲਾਬੰਦੀ ਵੇਲੇ ਅਤੇ ਮਜਦੂਰਾਂ ਦੀ ਘਰ ਵਾਪਸੀ ਵੇਲੇ ਕਿਉਂ ਨਹੀਂ ਦੇਖਣ ਨੂੰ ਮਿਲਿਆI

Exit mobile version