‘ਦ ਖ਼ਾਲਸ ਬਿਊਰੋ :- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਰਆਰ ਵੈਂਕਟਪੁਰਾ ‘ਚ ਇੱਕ ਮਲਟੀਨੈਸ਼ਨਲ ਕੰਪਨੀ ਦੇ ਕੈਮੀਕਲ ਪਲਾਂਟ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਨਾਲ  13 ਲੋਕਾਂ ਦੀ ਮੌਤ ਹੋ ਗਈ। ਤੇ ਹਜ਼ਾਰਾਂ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਬਹੁਤ ਸਾਰੇ ਬੇਹੋਸ਼ ਹੋ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਅੱਜ ਸਵੇਰੇ 2.30 ਵਜੇ ਇੱਕ ਕੈਮੀਕਲ ਪਲਾਂਟ ਐਲਜੀ ਪੌਲੀਮਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਜੋ ਕਿ ਪਲਾਂਟ ਹਿੰਦੁਸਤਾਨ ਪੌਲੀਮਰਸ ਦਾ ਸੀ ਜਿਸ ‘ਚੋਂ ਸਟਾਈਰੀਨ ਗੈਸ ਲੀਕ ਹੋਣੀ ਸ਼ੁਰੂ ਹੋਈ। ਜਿਸ ਕਾਰਨ ਨੇੜਲੇ ਪਿੰਡਾਂ ਦੇ ਜੋ ਲੋਕ ਸੁੱਤੇ ਹੋਏ ਸਨ। ਉਨ੍ਹਾਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਜਦਕਿ ਕਈ ਇਲਾਕਿਆਂ ‘ਚ ਸੈਂਕੜੇ ਲੋਕਾਂ ਅੰਦਰ ਸਾਹ ਰਾਹੀਂ ਇਹ ਗੈਸ ਚਲੀ ਗਈ ਹੈ। ਤੇ ਜਿਸ ਨਾਲ ਲੋਕ ਜਾਂ ਤਾਂ ਬੇਹੋਸ਼ੀ ਦੀ ਹਾਲਤ ਵਿੱਚ ਰਹੇ ਤੇ ਕੁੱਝ ਨੂੰ ਸਾਹ ਲੈਣ ਵਿੱਚ ਦਿੱਕਤ ਆਈ ਤੇ ਕਈ ਲੋਕ ਬੇਹੋਸ਼ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ਼ ਕਰਵਾਇਆ ਗਿਆ। ਪੁਲਿਸ ਤੇ ਮਿਊਂਸੀਪਲ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੇ ਘਰਾਂ ਨੂੂੰ ਖਾਲੀ ਕਰਵਾਇਆ। ਸਾਈਰਨ ਵਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ।

ਆਂਧਰਾ ਪ੍ਰਦੇਸ਼ ਦੇ ਉਦਯੋਗ ਮੰਤਰੀ ਗੌਤਮ ਰੈਡੀ ਨੇ ਇਸ ਹਾਦਸੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਣਾ ਤੜਕੇ ਸਾਢੇ ਤਿੰਨ ਵਜੇ ਦੀ ਘਟਨਾ ਹੈ। ਉਨ੍ਹਾਂ ਨੇ ਕਿਹਾ, “ਜਦੋਂ ਇਹ ਹਾਦਸਾ ਵਾਪਰਿਆ ਤਾਂ ਫੈਕਟਰੀ ਲਾਕਡਾਊਨ ਤੋਂ ਬਾਅਦ ਖੁੱਲ੍ਹੀ ਸੀ। ਪਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿ ਕੰਪਨੀ ਮੈਨੇਜਮੈਂਟ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ।

ਹਾਲਾਂਕਿ ਸਰਕਾਰ ਨੇ ਲਾਕਡਾਊਨ ਤੋਂ ਬਾਅਦ ਫੈਕਟਰੀਆਂ ਖ਼ਾਸਕਰ ਹਾਨੀਕਾਰਕ ਉਤਪਾਦਾਂ ਵਾਲੀਆਂ ਕੰਪਨੀਆਂ ਨੂੰ ਖੋਲ੍ਹਣ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਹੋਈਆਂ ਹਨ। ਜੇਕਰ ਕੰਪਨੀ ਇਨ੍ਹਾਂ ਦਾ ਪਾਲਣ ਨਹੀਂ ਕਰਨ ਦੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।

ਗੌਤਮ ਰੈਡੀ ਨੇ ਇਹ ਵੀ ਦੱਸਿਆ ਕਿ ਲੀਕ ਹੋਈ ਗੈਸ ਦਾ ਰਿਸਾਵ ਇੱਕ ਕਿਲੋਮੀਟਰ ਤੱਕ ਹੋਇਆ ਹੈ। ਤੇ ਜਦੋਂ ਇਹ ਹਾਦਸਾ ਵਾਪਰਿਆਂ ਤਾਂ ਉਸ ਵੇਲੇ ਫੈਕਟਰੀ ਅੰਦਰ ਮੁਲਾਜ਼ਮ ਮੌਜੂਦ ਸਨ। ਤੇ ਸਟਾਈਰੀਨ ਗੈਸ ਜੋ ਕਿ ਮੂਲ ਤੌਰ ‘ਤੇ ਪੌਲਿਸਟਾਈਰੀਨ ਪਲਾਸਟਿਕ ਅਤੇ ਰੇਜ਼ਿਨ ਬਣਾਉਣ ਵਿੱਚ ਇਸਤੇਮਾਲ ਹੁੰਦੀ ਹੈ ਦੀ ਚਪੇਟ ਆ ਗਏ। ਉਨ੍ਹਾਂ ਨਾਲ ਜੁੜੀ ਜਾਣਕਾਰੀ ਸਾਨੂੰ ਨਹੀਂ ਮਿਲੀ ਹੈ। ਅਸੀਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਨ੍ਹਾਂ ਲੋਕਾਂ ਦੇ ਸਾਹ ਨਾਲ ਗੈਸ ਅੰਦਰ ਗਈ ਹੈ। ਤੇ ਇਸ ਨਾਲ ਖੰਘ ਤੇ ਗਲੇ ਵਿੱਚ ਤਕਲੀਫ਼ ਹੁੰਦੀ ਹੈ ਅਤੇ ਨਾਲ ਹੀ ਫੇਫੜਿਆਂ ਵਿੱਚ ਪਾਣੀ ਭਰਨ ਲਗਦਾ ਹੈ। ਇਹੀ ਨਹੀਂ ਬਲਕਿ ਜੇਕਰ ਸਟਾਈਰੀਨ ਜ਼ਿਆਦਾ ਮਾਤਰਾ ਵਿੱਚ ਸਾਹ ਰਾਹੀਂ ਸਰੀਰ ਵਿੱਚ ਪਹੁੰਚਦੀ ਹੈ ਤਾਂ ਇਹ ਬਿਮਾਰੀ ਪੈਦਾ ਕਰ ਸਕਦੀ ਹੈ।

ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਹੈ, “ਐੱਮਐੱਚਏ ਅਤੇ ਐੱਨਡੀਏ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ, ਜੋ ਇਸ ਹਾਦਸੇ ‘ਤੇ ਨਜ਼ਰ ਟਿਕਾਏ ਹੋਏ ਹਨ। ਮੈਂ ਵਿਸ਼ਾਖਾਪਟਨਮ ਵਿੱਚ ਸਾਰਿਆਂ ਨੂੰ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ।

Leave a Reply

Your email address will not be published. Required fields are marked *