ਚੰਡੀਗੜ੍ਹ ਬਿਊਰੋ- ਕੋਰੋਨਾਵਾਇਰਸ ਕਾਰਨ ਰਾਜਸਥਾਨ ਦੇ ਜੈਪੁਰ ‘ਚ ਇਟਲੀ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਸਵੇਰੇ 69 ਸਾਲਾ ਇਟਲੀ ਦੇ ਨਾਗਰਿਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਵਿਅਕਤੀ ਉਨ੍ਹਾਂ 17 ਵਿਦੇਸ਼ੀ ਲੋਕਾਂ ਦੇ ਗਰੁੱਪ ‘ਚ ਸ਼ਾਮਿਲ ਸੀ, ਜੋ ਭਾਰਤ ਘੁੰਮਣ ਆਇਆ ਸੀ। ਇਸ ਨਾਲ ਭਾਰਤ ਵਿੱਚ ਹੁਣ ਤੱਕ ਮੌਤਾਂ ਦੀ ਗਿਣਤੀ ਪੰਜ ਹੋ ਗਈ ਹੈ। ਹੁਣ ਤੱਕ ਦਿੱਲੀ, ਮਹਾਰਾਸ਼ਟਰ, ਕਰਨਾਟਕ ਅਤੇ ਪੰਜਾਬ ‘ਚ ਮੌਤ ਦਾ ਇੱਕ-ਇੱਕ ਮਾਮਲਾ ਸਾਹਮਣੇ ਆ ਚੁੱਕਾ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ ‘ਚ 3, ਉੱਤਰ ਪ੍ਰਦੇਸ਼ ‘ਚ 4, ਤੇਲੰਗਾਨਾ ‘ਚ 2, ਪੱਛਮ ਬੰਗਾਲ, ਆਂਧਰਾ ਪ੍ਰਦੇਸ਼ ਤੇ ਪੰਜਾਬ ‘ਚ 1-1 ਮਾਮਲੇ ਸਾਹਮਣੇ ਆ ਚੁੱਕੇ ਹਨ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਸੂਬੇ ‘ਚ ਲਾਕਡਾਊਨ ਕੀਤਾ ਜਾ ਸਕਦਾ ਹੈ। ਮੁੰਬਈ ‘ਚ ਦੋ ਮਰੀਜ਼ ਵੈਂਟੀਲੇਟਰ ‘ਤੇ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।