The Khalas Tv Blog India ਭਾਰਤ ‘ਚ ਕੋਰੋਨਾ ਦੀ ਦਵਾਈ ਬਣਾਉਣ ਵਾਲੀ ਇੰਸਟੀਚਿਊਟ ਅੱਜ ਤੋਂ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੇ ਦੂਜੇ ਪੜਾਅ ਦਾ ਮਨੁੱਖੀ ਟ੍ਰਾਇਲ
India

ਭਾਰਤ ‘ਚ ਕੋਰੋਨਾ ਦੀ ਦਵਾਈ ਬਣਾਉਣ ਵਾਲੀ ਇੰਸਟੀਚਿਊਟ ਅੱਜ ਤੋਂ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੇ ਦੂਜੇ ਪੜਾਅ ਦਾ ਮਨੁੱਖੀ ਟ੍ਰਾਇਲ

‘ਦ ਖ਼ਾਲਸ ਬਿਊਰੋ:- ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਕੋਰੋਨਾ ਵੈਕਸੀਨ ਦਾ ਪੁਣੇ ‘ਚ ਸਥਿਤ ਸੀਰਮ ਇੰਸਟੀਚਿਊਟ ਅੱਜ ਤੋਂ  ਦੂਜੇ ਪੜਾਅ ਦਾ ਮਨੁੱਖੀ ਟ੍ਰਾਇਲ ਸ਼ੁਰੂ ਕਰੇਗਾ। ਸੂਤਰਾਂ ਮੁਤਾਬਿਕ ਕੋਵੀਸ਼ੀਲਡ ਵੈਕਸੀਨ ਦੀ ਸੁਰੱਖਿਆ ਤੇ ਇਮਊਨਿਟੀ ਸਮਰੱਥਾ ਜਾਂਚਣ ਲਈ ਪੁਣੇ ਦੇ ਭਾਰਤੀ ਵਿੱਦਿਆਪੀਠ ਮੈਡੀਕਲ ਕਾਲਜ ਤੇ ਹਸਪਤਾਲ ‘ਚ ਨਿਰੰਤਰ ਅਧਿਐਨ ਕੀਤਾ ਜਾਵੇਗਾ।

SSI ਆਕਸਫੋਰਡ ਯੂਨੀਵਰਸਿਟੀ ਵੱਲੋਂ ਬ੍ਰਿਟਿਸ਼-ਸਵੀਡਿਸ਼ ਕੰਪਨੀ ਐਸਟ੍ਰਾਜੈਨਿਕਾ ਲਈ ਵਿਕਸਤ ਕੋਵਿਡ-19 ਵੈਕੀਸਨ ਦੇ ਉਤਪਾਦਨ ਵਿੱਚ ਹਿੱਸਾ ਲੈ ਰਹੀ ਹੈ। SSI ਗਵਰਨਮੈਂਟ ਐਂਡ ਰੈਗੂਲੇਟਰੀ ਅਫੇਅਰਜ਼ ਦੇ ਵਧੀਕ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਕਿਹਾ ਕਿ, “ਸਾਨੂੰ ਕੇਂਦਰੀ ਫਾਰਮਾਸਿਊਟੀਕਲ ਮਿਆਰਾਂ ਤੇ ਨਿਯੰਤਰਣ ਸੰਗਠਨ ਤੋਂ ਸਾਰੀਆਂ ਪ੍ਰਵਾਨਗੀਆਂ ਮਿਲ ਗਈਆਂ ਹਨ। ਅਸੀਂ 25 ਅਗਸਤ ਤੋਂ ਭਾਰਤੀ ਵਿੱਦਿਆਪੀਠ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮਨੁੱਖੀ ਕਲੀਨੀਕਲ ਟ੍ਰਾਇਲ ਸ਼ੁਰੂ ਕਰਨ ਜਾ ਰਹੇ ਹਾਂ।”

ਇਸ ਦੇ ਨਾਲ ਹੀ ਭਾਰਤ, ਬ੍ਰਾਜ਼ੀਲ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਪੜਾਅ 3 ਦੇ ਟ੍ਰਾਇਲ ਜਾਰੀ ਹਨ। 17 ਸੈਂਟਰਾਂ ‘ਚ 1600 ਲੋਕਾਂ ‘ਤੇ ਇਹ ਟ੍ਰਾਇਲ 22 ਅਗਸਤ ਤੋਂ ਸ਼ੁਰੂ ਹੋਇਆ। ਹਰ ਸੈਂਟਰ ‘ਚ ਕਰੀਬ 100 ਵੈਂਟੀਲੈਟਰ ਹਨ। ਇਸ ਟ੍ਰਾਇਲ ਦੇ ਨਵੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ ਤੇ ਸਕਾਰਾਤਮਕ ਨਤੀਜੇ ਆਉਣ ਤੋਂ ਬਾਅਦ ਇਸ ਦੇ ਵੱਡੇ ਪੱਧਰ ‘ਤੇ ਨਿਰਮਾਣ ਦੀ ਸੰਭਾਵਨਾ ਹੈ।

Exit mobile version