International

ਫਰਾਂਸ ਦੀ ਕੰਪਨੀ ਸ਼ਨੈਲ ਦੀ ਸੀਈਓ ਬਣੀ ਭਾਰਤੀ ਮੂਲ ਦੀ ਲੀਨਾ ਨਾਇਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੁਨੀਆ ਭਰ ਦੀ ਵੱਡੀ ਕੰਪਨੀਆਂ ਵਿਚ ਭਾਰਤੀਆਂ ਦੀ ਧਾਕ ਵਧਦੀ ਜਾ ਰਹੀ ਹੈ | ਪਰਾਗ ਅਗਰਵਾਲ ਦੇ ਟਵਿਟਰ ਸੀਈਓ ਬਣਨ ਤੋਂ ਬਾਅਦ ਇੱਕ ਹੋਰ ਭਾਰਤੀ ਲੀਨਾ ਨਾਇਰ ਨੂੰ ਫਰਾਂਸ ਦੀ ਦਿੱਗਜ ਕੰਪਨੀ ਸ਼ਨੈਲ ਨੇ ਲੰਡਨ ਵਿਚ ਅਪਣਾ ਨਵਾਂ ਗਲੋਬਲ ਚੀਫ ਐਗਜ਼ੀਕਿਊਟਿਵ ਨਿਯੁਕਤ ਕੀਤਾ ਹੈ | ਲੀਨਾ ਇਸ ਤੋਂ ਪਹਿਲਾਂ ਯੂਨੀਲਿਵਰ ਵਿਚ ਬਤੌਰ ਚੀਫ ਹਿਊਮਨ ਰਿਸੋਰਸ ਅਫ਼ਸਰ ਸੀ |


ਇਹ ਇੰਟਰਨੈਸ਼ਨਲ ਬਰਾਂਡ ਅਪਣੇ ਟਵੀਡ ਸੂਟ, ਹੈਂਡਬੈਗ ਅਤੇ ਪਰਫਿਊਮ ਲਈ ਪਛਾਣਿਆ ਜਾਂਦਾ ਹੈ | ਲੀਨਾ ਅਗਲੇ ਸਾਲ ਜਨਵਰੀ ‘ਚ ਕੰਪਨੀ ਵਿਚ ਅਧਿਕਾਰਤ ਤੌਰ ‘ਤੇ ਸ਼ਾਮਲ ਹੋ ਜਾਵੇਗੀ | ਯੂਨੀਲਿਵਰ ਦੇ ਚੀਫ ਐਗਜ਼ੀਕਿਊਟਿਵ ਅਫ਼ਸਰ ਐਲਨ ਜੋਪ ਨੇ ਕਿਹਾ ਕਿ ਲੀਨਾ ਨੇ ਪਿਛਲੇ ਤਿੰਨ ਦਹਾਕੇ ਵਿਚ ਕੰਪਨੀ ‘ਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ | ਇਸ ਦੇ ਨਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ |


ਲੀਨਾ ਨਾਇਰ ਮਹਾਰਾਸ਼ਟਰ ਦੇ ਕੋਲਹਾਪੁਰ ਦੀ ਰਹਿਣ ਵਾਲੀ ਹੈ | ਉਨ੍ਹਾਂ ਨੇ ਅਪਣੀ ਸਕੂਲਿੰਗ ਮਹਾਰਾਸ਼ਟਰ ਦੇ ਕੋਲਹਾਪੁਰ ਦੇ ਹੋਲੀ ਕਰਾਸ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ ਹੈ | ਸਾਂਗਲੀ ਵਿਚ ਵਾਲਚੰਦ ਕਾਲਜ ਆਫ ਇੰਜੀਨੀਅਰਿੰਗ ਤੋਂ ਲੀਨਾ ਨੇ ਇਲੈਕਟਰਾਨਿਕ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਜਮਸ਼ੇਦਪੁਰ ਦੇ ਜੇਵੀਅਰਸ ਸਕੂਲ ਆਫ ਮੈਨੇਜਮੈਂਟ ਤੋਂ ਐਮਬੀਏ ਦੀ ਡਿਗਰੀ ਲਈ | ਇੱਥੇ ਲੀਨਾ ਅਪਣੇ ਬੈਚ ਦੀ ਗੋਲਡ ਮੈਡਲਿਸਟ ਵੀ ਰਹੀ |