Punjab

ਪੰਥਕ ਅਕਾਲੀ ਲਹਿਰ ਨੂੰ ਮਿਲਿਆ ਨੌਜਵਾਨਾਂ ਦਾ ਵੱਡਾ ਸਮਰਥਨ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- SGPC ਨੂੰ ਬਾਦਲਾਂ ਦੇ ਗਲਬੇ ‘ਚੋਂ ਛੁਡਵਾਉਣ ਲਈ ਬਣਾਈ ਗਈ ਸੰਸਥਾ ‘ਪੰਥਕ ਅਕਾਲੀ ਲਹਿਰ’ ਵੱਲੋਂ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 5 ਮੈਂਬਰੀ ਨੌਜਵਾਨ ਕਮੇਟੀ ਦਾ ਐਲਾਨ ਕੀਤਾ ਗਿਆ।

ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ ਸ੍ਰੋਮਣੀ ਕਮੇਟੀ) ਨੇ ਦੱਸਿਆ ਕਿ “ਅੱਜ ਜਥੇਦਾਰ ਭਾਈ ਰਣਜੀਤ ਸਿੰਘ (ਪ੍ਰਧਾਨ ਪੰਥਕ ਅਕਾਲੀ ਲਹਿਰ) ਅਤੇ ਬਾਬਾ ਸਰਬਜੋਤ ਸਿੰਘ ਬੇਦੀ (ਸਰਪ੍ਰਸਤ ਪੰਥਕ ਅਕਾਲੀ ਲਹਿਰ) ਜੀ ਦੀ ਅਗਵਾਈ ਵਿੱਚ ਪੰਥਕ ਅਕਾਲੀ ਲਹਿਰ ਦੀ ਪੰਜਾਬ ਪੱਧਰੀ 5 ਮੈਂਬਰੀ ਨੌਜਵਾਨ ਕਮੇਟੀ ਨਿਯੁਕਤ ਕੀਤੀ ਗਈ ਹੈ ਅਤੇ ਇਹ ਕਮੇਟੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕਾਲਜਾਂ, ਯੂਨੀਵਰਿਸਟੀਆਂ, ਜਿਲ੍ਹਿਆਂ ਤੇ ਹਲਕਿਆਂ ਵਿੱਚ ਪੰਥਕ ਅਕਾਲੀ ਲਹਿਰ ਦੇ ਏਜੰਡੇ ਨੂੰ ਲੈ ਕੇ ਜਾਵੇਗੀ”।

ਭਾਈ ਰੰਧਾਵਾ ਨੇ ਦੱਸਿਆ ਕਿ ਇਸ ਨੌਜਵਾਨ ਕਮੇਟੀ ਵਿੱਚ ਪ੍ਰੋ. ਧਰਮਜੀਤ ਸਿੰਘ ਜਲਵੇੜਾ, ਸ੍ਰ. ਅੰਮ੍ਰਿਤਪਾਲ ਸਿੰਘ, ਸ੍ਰ. ਲਖਵੰਤ ਸਿੰਘ ਦਬੁਰਜੀ, ਸ੍ਰ. ਗੁਰਵਿੰਦਰ ਸਿੰਘ ਸਮਾਣਾ, ਸ੍ਰ. ਮਨਦੀਪ ਸਿੰਘ ਸਰਹੰਦ ਨਿਯੁਕਤ ਕੀਤੇ ਗਏ ਹਨ।

ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ (ਮੈਂਬਰ ਸ੍ਰੋਮਣੀ ਕਮੇਟੀ) ਵੱਲੋਂ ਇਸ ਨੌਜਵਾਨ ਵਿੰਗ ਦਾ ਐਲਾਨ ਕੀਤਾ ਗਿਆ। ਇਸ ਸਮੇਂ ‘ਤੇ ਪੰਥਕ ਅਕਾਲੀ ਲਹਿਰ ਦੇ ਮੁੱਖ ਦਫਤਰ ਸਕੱਤਰ ਭਾਈ ਅੰਮ੍ਰਿਤ ਸਿੰਘ ਰਤਨਗੜ੍ਹ, ਸ੍ਰੀ ਫਤਹਿਗੜ੍ਹ ਸਾਹਿਬ ਦੇ ਪ੍ਰਮੁੱਖ ਆਗੂ ਸ੍ਰ. ਸਰਬਜੀਤ ਸਿੰਘ ਸੁਹਾਗਹੇੜੀ, ਸ੍ਰ. ਦਰਸ਼ਨ ਸਿੰਘ ਚੀਮਾ, ਗਿਆਨੀ ਸਿਮਰਜੋਤ ਸਿੰਘ ਭੜੀ, ਸ੍ਰ. ਹਰਕੀਰਤ ਸਿੰਘ ਭੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵੀ ਕਈ ਨੌਜਵਾਨ ਹਾਜ਼ਰ ਸਨ।